ਪੱਤਰ ਪ੍ਰੇਰਕ
ਖਨੌਰੀ, 11 ਸਤੰਬਰ
ਪੁਲੀਸ ਨੇ ਸੰਦੀਪ ਕੌਰ ਪੁੱਤਰੀ ਬਜੀਰ ਸਿੰਘ ਵਾਸੀ ਪਿੰਡ ਲਾਲਵਾ ਦੀ ਸ਼ਿਕਾਇਤ ’ਤੇ ਉਸ ਦੇ ਪਤੀ, ਸੱਸ ਅਤੇ ਸਹੁਰੇ ਖ਼ਿਲਾਫ਼ ਕੁੱਟਮਾਰ ਤੇ ਦਾਜ ਲਈ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੀੜਤਾ ਨੇ ਦੱਸਿਆ ਕਿ ਉਸ ਦਾ ਵਿਆਹ ਮੋਹਿਤ ਪੁੱਤਰ ਰਾਮਫਲ ਵਾਸੀ ਵਾਰਡ ਨੰਬਰ 12 ਖਨੌਰੀ ਨਾਲ ਹੋਇਆ ਸੀ। ਵਿਆਹ ਤੋਂ ਕੁੱਝ ਦਿਨ ਬਾਅਦ ਉਸ ਦਾ ਪਤੀ ਮੋਹਿਤ, ਸਹੁਰਾ ਰਾਮਫਲ, ਦਾਦੀ ਸੱਸ ਪ੍ਰਮੇਸ਼ਵਰੀ ਉਸ ਨੂੰ ਹੋਰ ਦਾਜ ਲਿਆਉਣ ਲਈ ਪ੍ਰੇਸ਼ਾਨ ਕਰਨ ਲੱਗੇ। ਅਧਿਕਾਰੀਆਂ ਅਨੁਸਾਰ ਪੁਲੀਸ ਨੇ ਮਾਮਲੇ ਵਿੱਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।