ਮੁੰਬਈ:
ਅਦਾਕਾਰ ਤੇ ਮਾਡਲ ਮਲਾਇਕਾ ਅਰੋੜਾ ਦੇ ਮਤਰੇਏ ਪਿਤਾ ਅਨਿਲ ਮਹਿਤਾ ਨੇ ਅੱਜ ਸਵੇਰੇ ਮੁੰਬਈ ਦੇ ਬਾਂਦਰਾ ਇਲਾਕੇ ਵਿਚ ਇਮਾਰਤ ਦੀ 6ਵੀਂ ਮੰਜ਼ਿਲ ਤੋਂ ਕਥਿਤ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮਹਿਤਾ ਵੱਲੋਂ ਛਾਲ ਮਾਰਨ ਦਾ ਪਤਾ ਲੱਗਦੇ ਹੀ ਬਾਂਦਰਾ ਪੁਲੀਸ ਦੀ ਟੀਮ ਮੌਕੇ ’ਤੇ ਪੁੱਜੀ ਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲੀਸ ਅਧਿਕਾਰੀ ਨੇ ਕਿਹਾ ਕਿ ਹਸਪਤਾਲ ਨੇ ਮਹਿਤਾ ਨੂੰ ਮ੍ਰਿਤ ਲਿਆਂਦਾ ਐਲਾਨ ਦਿੱਤਾ। ਪੁਲੀਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਨੇ ਦੱਸਿਆ, ‘ਇਹ ਸੱਚ ਹੈ ਕਿ ਮਲਾਇਕਾ ਦੇ ਮਤਰੇਏ ਪਿਤਾ ਦੀ ਅੱਜ ਸਵੇਰੇ ਮੌਤ ਹੋ ਗਈ। ਉਨ੍ਹਾਂ ਖੁ਼ਦਕੁਸ਼ੀ ਨਹੀਂ ਕੀਤੀ, ਇਹ ਹਾਦਸਾ ਸੀ। ਉਹ ਸਾਰੇ ਹੈਰਾਨ ਹਨ ਕਿਉਂਕਿ ਉਹ ਨਾ ਬਿਮਾਰ ਸਨ ਜਾਂ ਅਜਿਹੀ ਕੋਈ ਹੋਰ ਚੀਜ਼ ਸੀ।’ ਉਧਰ ਮਲਾਇਕਾ ਅਰੋੜਾ ਤੇ ਉਸ ਦੀ ਭੈਣ ਅਮ੍ਰਿਤਾ ਅਰੋੜਾ ਨੇ ਫੌਰੀ ਕੋਈ ਪ੍ਰਤੀਕਰਮ ਨਹੀਂ ਦਿੱਤਾ। -ਪੀਟੀਆਈ