ਨਿੱਜੀ ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 11 ਸਤੰਬਰ
ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਵਿੱਚ ਸਾਹਿਤਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਸਾਹਿਤਕ ਰੁਚੀਆਂ ਰੱਖਣ ਵਾਲਿਆਂ ਦੀ ਮੀਟਿੰਗ ਵਿੱਚ ਸਾਲ 2024-25 ਲਈ ਸਰਬਸੰਮਤੀ ਨਾਲ ਸਭਾ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਚੁਣੇ ਅਹੁਦੇਦਾਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਸਾਲ ਪੰਜਾਬੀ ਸਾਹਿਤ ਸਭਾ ਵਿੱਚ ਐਮਏ ਪੰਜਾਬੀ ਭਾਗ ਦੂਜਾ ਦੀ ਵਿਦਿਆਰਥਣ ਹਰਜੋਤ ਕੌਰ ਨੂੰ ਪ੍ਰਧਾਨ, ਭਾਗ ਪਹਿਲਾ ਦੀ ਰਮਣੀਕ ਕੌਰ ਨੂੰ ਉਪ-ਪ੍ਰਧਾਨ, ਭਾਗ ਦੂਜਾ ਦੀ ਹਰਸਿਮਰਨ ਕੌਰ ਨੂੰ ਖ਼ਜਾਨਚੀ, ਭਾਗ ਪਹਿਲਾ ਦੇ ਅਰਸ਼ਦੀਪ ਸਿੰਘ ਨੂੰ ਸਕੱਤਰ ਅਤੇ ਭਾਗ ਪਹਿਲਾ ਦੇ ਗੁਰਵਿੰਦਰ ਸਿੰਘ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ।
ਇਸ ਮੌਕੇ ਐਮਏ ਪੰਜਾਬੀ ਭਾਗ ਦੂਜਾ ਦੀ ਕਮਲਪ੍ਰੀਤ ਕੌਰ, ਦਿਲਪ੍ਰੀਤ ਕੌਰ, ਮਨਦੀਪ ਕੌਰ, ਰਵਨੀਤ ਕੌਰ , ਅੰਮ੍ਰਿਤਪਾਲ ਕੌਰ, ਭਾਗ ਪਹਿਲਾ ਦੀ ਪਵਨਦੀਪ ਕੌਰ, ਤਰਨਜੀਤ ਕੌਰ, ਮਨਜੀਤ ਕੌਰ, ਰਾਜਵੀਰ ਕੌਰ, ਜਗਜੀਤ ਕੌਰ, ਸਿਮਰਨ ਕੌਰ, ਅਰਸ਼ਪ੍ਰੀਤ ਕੌਰ, ਅਕਾਸ਼ਦੀਪ ਸਿੰਘ, ਸ਼ਾਹਿਦ ਅਲੀ, ਲਵਪ੍ਰੀਤ ਕੌਰ, ਬੀਏ ਭਾਗ ਪਹਿਲਾ ਦੇ ਤਰਮਨਜੀਤ ਸਿੰਘ, ਦਮਨਪ੍ਰੀਤ ਸਿੰਘ ਅਤੇ ਐਮ.ਕਾਮ. ਭਾਗ ਪਹਿਲਾ ਦੀ ਜੈਸਮੀਨ ਕੌਰ ਆਦਿ ਨੂੰ ਮੈਬਰ ਚੁਣਿਆ ਗਿਆ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਸ਼ਿਦ ਰਸ਼ੀਦ, ਪੰਜਾਬੀ ਸਾਹਿਤ ਸਭਾ ਦੇ ਕਨਵੀਨਰ ਡਾ. ਸੁਖਜੀਤ ਕੌਰ ਆਦਿ ਹਾਜ਼ਰ ਸਨ।