ਪੱਤਰ ਪ੍ਰੇਰਕ
ਪੰਚਕੂਲਾ, 11 ਸਤੰਬਰ
ਪੰਚਕੂਲਾ ਦੀ ਜ਼ਿਲ੍ਹਾ ਅਦਾਲਤ ਨੇ ਇੱਕ ਨੌਜਵਾਨ ਨੂੰ ਪਰਾਲੀ ਸਾੜਨ ਦਾ ਦੋਸ਼ੀ ਕਰਾਰ ਦਿੱਤਾ ਹੈ ਅਤੇ 5 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਉਸ ਦੀ ਪਛਾਣ ਪਿੰਡ ਫੂਲ ਚੰਦ ਵਾਸੀ ਕਾਮੀ ਵਜੋਂ ਹੋਈ ਹੈ। ਚੰਡੀਮੰਦਰ ਪੁਲੀਸ ਨੇ ਉਸ ਖ਼ਿਲਾਫ਼ ਪ੍ਰਦੂਸ਼ਣ ਐਕਟ ਸਣੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਚੰਡੀਮੰਦਰ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਆਪਣੇ ਖੇਤ ਪਿੰਡ ਮੱਤੇਵਾਲਾ ਕੋਲ ਪਰਾਲੀ ਸਾੜ ਰਿਹਾ ਹੈ। ਇਸ ਕਾਰਨ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਪ੍ਰਦੂਸ਼ਣ ਫੈਲ ਰਿਹਾ ਹੈ। ਪੁਲੀਸ ਨੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਅਦਾਲਤ ਨੇ ਨੌਜਵਾਨ ਨੂੰ ਜੁਰਮਾਨਾ ਕੀਤਾ ਹੈ।