ਚੰਡੀਗੜ੍ਹ:
ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਪ੍ਰਦੇਸ਼ ਵਿਧਾਨ ਸਭਾ ਨੂੰ ਸਮੇਂ ਤੋਂ 52 ਦਿਨ ਪਹਿਲਾਂ ਭੰਗ ਕਰ ਦਿੱਤਾ ਹੈ। ਰਾਜਪਾਲ ਨੇ ਹਰਿਆਣਾ ਮੰਤਰੀ ਮੰਡਲ ਵੱਲੋਂ ਵਿਧਾਨ ਸਭਾ ਭੰਗ ਕਰਨ ਦੀ ਸਿਫ਼ਾਰਿਸ਼ ਨੂੰ ਅੱਜ ਮਨਜ਼ੂਰ ਕਰਦਿਆਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਹਰਿਆਣਾ ਦੇ ਰਾਜਪਾਲ ਨੇ ਇਹ ਕਾਰਵਾਈ ਸੰਵਿਧਾਨ ਦੀ ਧਾਰਾ 174 (2) (ਬੀ) ਤਹਿਤ ਪ੍ਰਾਪਤ ਸ਼ਕਤੀਆਂ ਦੇ ਆਧਾਰ ’ਤੇ ਕੀਤੀ ਹੈ। ਉਂਜ ਅਗਲੀ ਸਰਕਾਰ ਬਣਨ ਤੱਕ ਨਾਇਬ ਸਿੰਘ ਸੈਣੀ ਕਾਰਜਕਾਰੀ ਮੁੱਖ ਮੰਤਰੀ ਰਹਿਣਗੇ। ਹਰਿਆਣਾ ਵਿਧਾਨ ਸਭਾ ਦਾ ਕਾਰਜਕਾਲ 3 ਨਵੰਬਰ ਨੂੰ ਖ਼ਤਮ ਹੋਣਾ ਹੈ। -ਟਨਸ