ਵਾਸ਼ਿੰਗਟਨ, 12 ਸਤੰਬਰ
ਅਮਰੀਕਾ ਨੇ ਭਾਰਤ ਨੂੰ 5.28 ਕਰੋੜ ਅਮਰੀਕੀ ਡਾਲਰ ਦੀ ਕੀਮਤ ’ਚ ‘ਹਾਈ ਐਲਟੀਟਿਊਡ ਐਂਟੀ ਸਬਮਰੀਨ ਵਾਰਫੇਅਰ’ (ਐੱਚਏਏਐੱਸਡਬਲਿਊ) ਉਪਕਰਨ ਵੇਚਣ ਦਾ ਫ਼ੈਸਲਾ ਕੀਤਾ ਹੈ, ਜਿਸ ਨਾਲ ਪਣਡੁੱਬੀ ਰੋਕੂ ਮੁਹਿੰਮਾਂ ’ਚ ਭਾਰਤ ਦੀ ਸਮਰੱਥਾ ਵਧਣ ਦੀ ਉਮੀਦ ਹੈ। ‘ਸੋਨੋਬੁਆਏ’ ਨਾਂ ਦਾ ਇਹ ਉਪਕਰਨ ਜਹਾਜ਼ ਤੋਂ ਹਵਾ ’ਚ ਛੱਡਿਆ ਜਾ ਸਕਦਾ ਹੈ। ਹਥਿਆਰ ਬਰਾਮਦ ਕੰਟਰੋਲ ਐਕਟ ਅਨੁਸਾਰ ਅਮਰੀਕੀ ਸੰਸਦ ਕੋਲ ਵਿਕਰੀ ਦੀ ਸਮੀਖਿਆ ਲਈ 30 ਦਿਨ ਹਨ। ਸੰਸਦ ਦੇ ਨੋਟੀਫਿਕੇਸ਼ਨ ਅਨੁਸਾਰ ਭਾਰਤ ਨੇ ਏਐੱਨ/ਐੱਸਐੱਸਕਿਊ-53ਓ ਹਾਈ ਐਲਟੀਟਿਊਡ ਐਂਟੀ ਸਬਮਰੀਨ ਵਾਰਫੇਅਰ ਸੋਨੋਬੁਆਏ, ਏਐੱਨ/ ਐੱਸਐੱਸਕਿਊ-62ਐੱਫ ਐੱਚਏਏਐੱਸਡਬਲਿਊ ਸੋਨੋਬੁਆਏ ਅਤੇ ਏਐੱਨ/ਐੱਸਐੱਸਕਿਊ-36 ਸੋਨੋਬੁਆਏ ਖਰੀਦਣ ਦੀ ਮੰਗ ਕੀਤੀ ਸੀ। ਇਸ ਦੀ ਕੁੱਲ ਅਨੁਮਾਨਤ ਕੀਮਤ 5.28 ਕਰੋੜ ਅਮਰੀਕੀ ਡਾਲਰ ਹੈ। -ਪੀਟੀਆਈ