ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਸਰਕਾਰ ਵੱਲੋਂ ਆਈਏਐੱਸ ਅਧਿਕਾਰੀਆਂ ਦੀਆਂ ਕੀਤੀਆਂ ਬਦਲੀਆਂ ਵਿੱਚ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਬਦਲ ਕੇ ਅੰਮ੍ਰਿਤਸਰ ਭੇਜ ਦਿੱਤਾ ਹੈ। ਹੁਣ 2014 ਬੈੱਚ ਦੇ ਹੀ ਆਈਏਐਸ ਅਧਿਕਾਰੀ ਜਤਿੰਦਰ ਜੋਰਵਾਲ ਨੂੰ ਲੁਧਿਆਣਾ ਦਾ ਨਵਾਂ ਡੀਸੀ ਲਗਾਇਆ ਗਿਆ ਹੈ। ਸ੍ਰੀ ਜੋਰਵਾਲ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸੇਵਾਵਾਂ ਨਿਭਾਅ ਚੁੱਕੇ ਹਨ। ਉਹ ਮੁੱਖ ਮੰਤਰੀ ਦੇ ਸਕੱਤਰ ਵੱਜੋਂ ਵੀ ਕੰਮ ਕਰ ਚੁੱਕੇ ਹਨ। ਇਸਦੇ ਨਾਲ ਹੀ ਨਗਰ ਨਿਗਮ ਕਮਿਸ਼ਨਰ ਆਈਏਐਸ ਸੰਦੀਪ ਰਿਸ਼ੀ ਨੂੰ ਬਦਲ ਕੇ ਸੰਗਰੂਰ ਦਾ ਡੀਸੀ ਲਗਾ ਦਿੱਤਾ ਗਿਆ ਹੈ। ਨਗਰ ਨਿਗਮ ਕਮਿਸ਼ਨਰ ਦੇ ਆਹੁਦੇ ’ਤੇ ਆਈਏਐਸ ਆਦਿੱਤਿਆ ਡੇਚਲਵਾਲ ਨੂੰ ਲਗਾਇਆ ਗਿਆ ਹੈ। ਆਦਿੱਤਿਆ ਪਹਿਲਾਂ ਲੁਧਿਆਣਾ ਨਿਗਮ ਦੇ ਵਧੀਕ ਕਮਿਸ਼ਨਰ ਰਹਿ ਚੁੱਕੇ ਹਨ। 2014 ਬੈੱਚ ਦੇ ਆਈਏਐੱਸ ਅਧਿਕਾਰੀ ਸ੍ਰੀ ਜੋਰਵਾਲ ਨੇ ਫੋਨ ’ਤੇ ਗੱਲਬਾਤ ਦੌਰਨ ਦੱਸਿਆ ਕਿ ਉਨ੍ਹਾਂ ਲਈ ਲੋਕਾਂ ਦੀ ਸੇਵਾ ਕਰਨਾ ਮੁੱਖ ਮਕਸਦ ਹੋਵੇਗਾ।