ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 12 ਸਤੰਬਰ
ਬਲਟਾਣਾ ਪੁਲੀਸ ਨੇ ਸ਼ੋਅਰੂਮ ’ਤੇ ਕਬਜ਼ਾ ਕਰਨ ਦੇ ਦੋਸ਼ ਹੇਠ ਚਾਰ ਲੋਕਾਂ ਨੂੰ ਨਾਮਜ਼ਦ ਕਰਨ ਦੇ ਨਾਲ 20 ਅਣਪਛਾਤਿਆਂ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਸ਼ਿਕਾਇਤਕਰਤਾ ਹਰੀਕ੍ਰਿਸ਼ਨ ਵਾਸੀ ਪੰਚਕੂਲਾ ਨੇ ਦੱਸਿਆ ਕਿ ਉਸ ਨੇ ਗੋਬਿੰਦ ਵਿਹਾਰ ਬਲਟਾਣਾ ਵਿੱਚ ਸ਼ੋਅਰਮੂ ਰੇਣੂ ਦੇਵੀ ਪਤਨੀ ਅਰੁਣ ਕੁਮਾਰ ਤੋਂ ਖ਼ਰੀਦਿਆ ਸੀ। ਇਸ ਦੀ ਰਜਿਸਟਰੀ ਉਸ ਨੇ 18 ਅਪਰੈਲ ਨੂੰ ਕਰਵਾ ਲਈ ਸੀ, ਉਸ ਨੇ ਮੌਕੇ ’ਤੇ ਕਬਜ਼ਾ ਕਰ ਲਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਤਿੰਨ ਸਤੰਬਰ ਨੂੰ ਰੇਣੂ ਦੇਵੀ, ਅਰੁਣ ਕੁਮਾਰ, ਅਸ਼ੋਕ ਕੁਮਾਰ ਅਤੇ ਜੋਤੀ ਮਿੱਤਲ ਆਪਣੇ ਨਾਲ 20 ਅਣਪਛਾਤੇ ਲੈ ਕੇ ਸ਼ੋਅਰੂਮ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਜਿੰਦਰੇ ਤੋੜਨ ਦੀ ਕੋਸ਼ਿਸ਼ ਕੀਤੀ। ਉੱਥੇ ਰੱਖੇ ਕੇਅਰ ਟੇਕਰ ਵੱਲੋਂ ਇਸ ਦੀ ਜਾਣਕਾਰੀ ਸ਼ਿਕਾਇਤਕਰਤਾ ਨੂੰ ਦਿੱਤੀ ਜਿਸ ਮਗਰੋਂ ਪੁਲੀਸ ਨੂੰ ਇਤਲਾਹ ਕੀਤੀ। ਪੁਲੀਸ ਨੇ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।