ਪ੍ਰਭੂ ਦਿਆਲ
ਸਿਰਸਾ, 13 ਸਤੰਬਰ
ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਨ ਨਾਇਕ ਜਨਤਾ ਪਾਰਟੀ ਤੇ ਆਜ਼ਾਦ ਸਮਾਜ ਪਾਰਟੀ (ਕਾਂਸ਼ੀਰਾਮ) ’ਚ ਹੋਏ ਗਠਜੋੜ ਤੋਂ ਬਾਅਦ ਹੁਣ ਜੇਜੇਪੀ ਭਾਜਪਾ ਤੋਂ ਬਾਗੀ ਹੋ ਕੇ ਰਾਣੀਆਂ ਹਲਕੇ ਤੋਂ ਚੋਣ ਲੜ ਰਹੇ ਰਣਜੀਤ ਸਿੰਘ ਚੌਟਾਲਾ ਦਾ ਸਾਥ ਦਿੰਦੀ ਨਜ਼ਰ ਆ ਰਹੀ ਹਨ। ਇਸ ਸਬੰਧੀ ਅੱਜ ਜੇਜੇਪੀ ਦੇ ਕੌਮੀ ਪ੍ਰਧਾਨ ਡਾ. ਅਜੈ ਸਿੰਘ ਤੇ ਰਣਜੀਤ ਚੌਟਾਲਾ ਨੇ ਅੱਜ ਚੌਟਾਲਾ ਹਾਊਸ ’ਚ ਸਾਂਝੇ ਤੌਰ ’ਤੇ ਵੱਡੀ ਗਿਣਤੀ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਜੇਜੇਪੀ ਨੇ ਰਾਣੀਆਂ ਹਲਕੇ ਤੋਂ ਰਣਜੀਤ ਚੌਟਾਲਾ ਨੂੰ ਚੋਣ ਜਿਤਾਉਣ ਲਈ ਵਰਕਰਾਂ ਨੂੰ ਸਹਿਯੋਗ ਦੇਣ ਲਈ ਕਿਹਾ। ਉਧਰ ਸਮਝੌਤੇ ਤੋਂ ਬਾਅਦ ਰਣਜੀਤ ਚੌਟਾਲਾ ਨੇ ਜੇਜੇਪੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਸਾਥ ਦੇਣ ਦਾ ਐਲਾਨ ਕੀਤਾ ਹੈ।