ਜਨੇਵਾ, 13 ਸਤੰਬਰ
ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਅੱਜ ਕਿਹਾ ਕਿ ਉਸ ਨੇ ਬਾਲਗਾਂ ’ਚ ਮੰਕੀਪੌਕਸ ਦੇ ਇਲਾਜ ਵਾਸਤੇ ਟੀਕੇ ਦੀ ਵਰਤੋਂ ਲਈ ਪਹਿਲੀ ਮਨਜ਼ੂਰੀ ਦੇ ਦਿੱਤੀ ਹੈ। ਟੀਕੇ ਨੂੰ ਮਨਜ਼ੂਰੀ ਦੇਣ ਦਾ ਮਤਲਬ ਹੈ ਕਿ ਜੀਏਵੀਆਈ ਵੈਕਸੀਨ ਅਲਾਇੰਸ ਅਤੇ ਯੂਨੀਸੈਫ ਵਰਗੇ ਦਾਨੀ ਇਸ ਨੂੰ ਖਰੀਦ ਸਕਦੇ ਹਨ। ਸਪਲਾਇਰ ਸਿਰਫ ਇੱਕ ਹੋਣ ਕਾਰਨ ਇਸ ਟੀਕੇ ਦੀ ਸਪਲਾਈ ਸੀਮਤ ਹੈ। ਡਬਲਿਊਐੱਚਓ ਦੇ ਡਾਇਰੈਕਟਰ ਜਨਰਲ ਟੈਡਰੋਸ ਅਧਾਨੋਮ ਘੈਬਰੇਸਿਸ ਨੇ ਕਿਹਾ, ‘‘ਮੰਕੀਪੌਕਸ ਦੇ ਇਲਾਜ ਲਈ ਟੀਕੇ ਨੂੰ ਮਨਜ਼ੂਰੀ ਮਿਲਣਾ ਅਫਰੀਕਾ ਅਤੇ ਹੋਰ ਥਾਵਾਂ ’ਤੇ ਇਸ ਬਿਮਾਰੀ ਖ਼ਿਲਾਫ਼ ਸਾਡੀ ਲੜਾਈ ’ਚ ਅਹਿਮ ਕਦਮ ਹੈ।’’ -ਏਪੀ