ਪੱਤਰ ਪ੍ਰੇਰਕ
ਤਰਨ ਤਾਰਨ, 13 ਸਤੰਬਰ
ਇਲਾਕੇ ਦੇ ਪਿੰਡ ਲੌਹੁਕਾ ਦੀ ਇਕ ਔਰਤ ਆਪਣੇ ਸਹੁਰੇ ਘਰੋਂ ਨਕਦੀ, ਸੋਨੇ ਦੇ ਗਹਿਣੇ ਅਤੇ ਹੋਰ ਸਾਮਾਨ ਲੈ ਕੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ।
ਔਰਤ ਦੇ ਪਤੀ ਅਵਤਾਰ ਸਿੰਘ ਨੇ ਪੱਟੀ ਸਿਟੀ ਦੀ ਪੁਲੀਸ ਨੂੰ ਦੱਸਿਆ ਕਿ ਉਸ ਨੇ ਕਰੀਬ ਡੇਢ ਸਾਲ ਪਹਿਲਾਂ ਗੁਰਚੇਤ ਸਿੰਘ ਨੂੰ ਆਪਣੇ ਘਰ ਆਏ ਨੂੰ ਦੇਖਿਆ ਸੀ ਜਿਸ ’ਤੇ ਉਸ ਨੂੰ ਆਪਣੀ ਪਤਨੀ ਦੇ ਇਖਲਾਕ ’ਤੇ ਸ਼ੱਕ ਹੋ ਗਿਆ। ਉਸ ਨੇ ਦੱਸਿਆ ਕਿ ਟਰੱਕ ਦੀ ਡਰਾਈਵਰੀ ਕਰਦਾ ਹੋਣ ਕਰਕੇ ਉਹ ਕੁਝ ਦਿਨ ਪਹਿਲਾਂ ਪੁਣੇ ਚਲਾ ਗਿਆ ਅਤੇ ਇਸੇ ਦੌਰਾਨ ਉਸ ਦੀ ਪਤਨੀ ਘਰੋਂ 58,000 ਰੁਪਏ, ਤਿੰਨ ਤੋਲਾ ਸੋਨੇ ਦੇ ਗਹਿਣੇ ਅਤੇ ਹੋਰ ਜ਼ਰੂਰੀ ਦਸਤਾਵੇਜ ਆਦਿ ਲੈ ਕੇ ਆਪਣੇ ਕਥਿਤ ਪ੍ਰੇਮੀ ਗੁਰਚੇਤ ਸਿੰਘ ਨਾਲ ਫਰਾਰ ਹੋ ਗਈ|
ਇਸ ਸਬੰਧੀ ਥਾਣਾ ਪੱਟੀ ਸਿਟੀ ਦੀ ਪੁਲੀਸ ਨੇ ਦਫ਼ਾ 305, 61 (2) ਅਧੀਨ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।