ਪੱਤਰ ਪ੍ਰੇਰਕ
ਸੰਦੌੜ, 13 ਸਤੰਬਰ
ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਦੇ ਪੰਜਾਬੀ ਵਿਭਾਗ ਵੱਲੋਂ ਇੱਕ ਰੋਜ਼ਾ ਸੈਮੀਨਾਰ ‘ਪੰਜਾਬੀ ਸਮਕਾਲੀ ਕਵਿਤਾ ਸਿਰਜਣ ਪ੍ਰਕਿਰਿਆ ਅਤੇ ਪਸਾਰ’ ਵਿਸ਼ੇ ’ਤੇ ਕਰਵਾਇਆ ਗਿਆ। ਇਸ ਮੌਕੇ ਸਾਹਿਤ ਅਕਾਦਮੀ ਇਨਾਮ ਜੇਤੂ ਪੰਜਾਬੀ ਕਵੀ ਦਰਸ਼ਨ ਬੁੱਟਰ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰੀਤ ਪਬਲੀਕੇਸ਼ਨ ਵੱਲੋਂ ਸੁਰਿੰਦਰਜੀਤ ਚੌਹਾਨ ਵੀ ਉਚੇਚੇ ਤੌਰ ’ਤੇ ਪਹੁੰਚੇ। ਦਰਸ਼ਨ ਬੁੱਟਰ ਨੇ ਪ੍ਰੋਫ਼ੈਸਰਾਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੰਜਾਬੀ ਸਮਕਾਲੀ ਕਾਵਿ ਦੇ ਵਿਸ਼ਿਆਂ ਕਵੀਆਂ ਬਾਰੇ ਚਾਣਨਾ ਪਾਇਆ। ਕਾਲਜ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਤਵੰਤ ਸਿੰਘ ਦੀ ਰਹਿਨੁਮਾਈ ਹੇਠ ਹੋਏ ਪ੍ਰੋਗਰਾਮ ਮਗਰੋਂ ਕਾਲਜ ਦੇ ਡਾਇਰੈਕਟਰ ਪ੍ਰੋ. ਰਜਿੰਦਰ ਕੁਮਾਰ ਨੇ ਆਏ ਹੋਏ ਮਹਿਮਾਨ ਦਾ ਧੰਨਵਾਦ ਕੀਤਾ। ਇਸ ਪੂਰਾ ਪ੍ਰੋਗਰਾਮ ਪੰਜਾਬੀ ਵਿਭਾਗ ਦੇ ਡਾ ਬਚਿੱਤਰ ਸਿੰਘ ਅਤੇ ਡਾ ਹਰਮਨ ਸਿੰਘ ਦੀ ਦੇਖ ਰੇਖ ਹੇਠ ਹੋਇਆ। ਇਸ ਮੌਕੇ ਡਾ ਕਰਮਜੀਤ ਸਿੰਘ, ਗੁਰਪ੍ਰੀਤ ਸਿੰਘ ਧਾਲੀਵਾਲ, ਪ੍ਰੋ. ਪ੍ਰਦੀਪ ਕੌਰ, ਡਾ. ਕੁਲਦੀਪ ਕੌਰ, ਪ੍ਰੋ ਮਨਪ੍ਰੀਤ ਕੌਰ, ਪ੍ਰੋ ਕਮਲਜੀਤ ਕੌਰ, ਪ੍ਰੋ ਮਨਪ੍ਰੀਤ ਸਿੰਘ, ਅਨਾਮਿਕਾ ਹਾਜ਼ਰ ਸਨ।