ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 13 ਸਤੰਬਰ
ਮੁਕਤਸਰ ਸ਼ਹਿਰ ਵਿੱਚ ਲੰਬੇ ਸਮੇਂ ਤੋਂ ਬਣੀ ਹੋਈ ਸੀਵਰੇਜ ਦੀ ਸਮੱਸਿਆ ਦੇ ਹੱਲ ਹੋਣ ਦੀ ਉਸ ਵੇਲੇ ਆਸ ਬੱਝੀ ਜਦੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੱਲੋਂ ਮਹੀਨੇ ਵਿੱਚ ਕਈ ਵਾਰਡਾਂ ਦੇ ਕੰਮ ਸ਼ੁਰੂ ਕਰਵਾਏ ਹਨ ਜਿਸ ਲੜੀ ਤਹਿਤ ਕਾਮਧੇਨੂ ਗਊਸ਼ਾਲਾ ਅਤੇ ਸੋਢੀਆਂ ਵਾਲੀ ਗਲੀ ’ਚ ਸੀਵਰੇਜ ਦਾ ਕੰਮ ਸ਼ੁਰੂ ਕਰਵਾਇਆ। ਕਾਕਾ ਬਰਾੜ ਨੇ ਦੱਸਿਆ ਕਿ ਇਸ ਖੇਤਰ ’ਚ ਸੀਵਰੇਜ ਦੀ ਬਹੁਤ ਮਾੜੀ ਹਾਲਤ ਸੀ। ਹੁਣ ਕਰੀਬ 14 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਸੀਵਰੇਜ ਪਾਇਆ ਜਾਵੇਗਾ। ਕਾਕਾ ਬਰਾੜ ਨੇ ਕਿਹਾ ਕਿ ਅਕਾਲੀ ਤੇ ਕਾਂਗਰਸ ਦੇ ਕੌਂਸਲਰਾਂ ਵੱਲੋਂ ਵਿਕਾਸ ਕਾਰਜਾਂ ਲਈ ਕੋਈ ਬੈਠਕ ਨਹੀਂ ਸੱਦੀ ਜਿਸ ਕਰ ਸੀਵਰੇਜ ਦਾ ਕੰਮ ਰੁਕਿਆ ਪਿਆ ਹੈ। ਦੱਸਣਯੋਗ ਹੈ ਕਿ ਸੀਵਰੇਜ ਦੀ ਮਾੜੀ ਹਾਲਤ ਕਰਕੇ ਸ਼ਹਿਰ ਵਾਸੀਆਂ ਤੇ ਕੌਂਸਲਰਾਂ ਵੱਲੋਂ ਅਕਸਰ ਧਰਨੇ ਮੁਜ਼ਾਹਰਾ ਕੀਤੇ ਜਾਂਦੇ ਰਹੇ ਹਨ। ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਬਬਲੂ ਬਰਾੜ, ਐਕਸੀਅਨ ਸ਼ਮਿੰਦਰ ਸਿੰਘ, ਪੁਸ਼ਪਿੰਦਰ ਬਿਸ਼ਨੋਈ, ਸਰਬਜੀਤ ਸਿੰਘ ਦਰਦੀ ਮੌਜੂਦ ਸਨ।