ਤਰਨ ਤਾਰਨ (ਪੱਤਰ ਪ੍ਰੇਰਕ):
ਇਲਾਕੇ ਦੇ ਪਿੰਡ ਪੰਜਵੜ ਖੁਰਦ ਦੇ ਵਾਸੀ ਹਰਪ੍ਰੀਤ ਸਿੰਘ ਵੱਲੋਂ ਲੜਕੀ ਪੈਦਾ ਹੋਣ ’ਤੇ ਆਪਣੀ ਪਤਨੀ ਨੂੰ ਕਥਿਤ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਉਸ ਨੇ ਆਪਣੀ ਪਤਨੀ ਸ਼ਰਨਜੀਤ ਕੌਰ (27) ਨੂੰ ਨੀਲਾ ਥੋਥਾ ਦੇ ਕੇ ਮਾਰਨ ਦਾ ਯਤਨ ਕੀਤਾ, ਜਿਸ ’ਤੇ ਝਬਾਲ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ| ਹਰਪ੍ਰੀਤ ਸਿੰਘ ਦਾ ਵਿਆਹ ਪਿਛਲੇ ਸਾਲ ਹੀ ਹੋਇਆ ਸੀ ਅਤੇ ਉਨ੍ਹਾਂ ਦੇ ਇਸ ਸਾਲ 2 ਫਰਵਰੀ ਨੂੰ ਲੜਕੀ ਨੇ ਜਨਮ ਲਿਆ| ਲੜਕੀ ਦੇ ਪੈਦਾ ਹੋਣ ਤੋਂ ਪ੍ਰੇਸ਼ਾਨ ਹਰਪ੍ਰੀਤ ਸਿੰਘ ਨੇ ਆਪਣੀ ਪਤਨੀ ਦੀ ਕਥਿਤ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ| ਉਸ ਨੇ ਸ਼ਰਨਜੀਤ ਕੌਰ ਨੂੰ 20 ਜੁਲਾਈ ਨੂੰ ਨੀਲਾ ਥੋਥਾ ਦੇ ਕੇ ਕਥਿਤ ਤੌਰ ’ਤੇ ਮਾਰਨ ਦੀ ਕੋਸ਼ਿਸ ਕੀਤੀ| ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਹੈ|