ਬਟਾਲਾ (ਨਿੱਜੀ ਪੱਤਰ ਪ੍ਰੇਰਕ):
ਪੰਜਾਬ ਰਾਜ ਫੂਡ ਕਮਿਸ਼ਨ ਨੇ ਖੁਰਾਕ ਸਪਲਾਈਜ਼ ਅਤੇ ਖਪਤਕਾਰ ਮਾਮਲੇ ਦੇ ਡਾਇਰੈਕਟਰ ਨੂੰ ਨੋਟਿਸ ਜਾਰੀ ਕੀਤਾ ਹੈ। ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਸਰਕਾਰੀ ਡਿੱਪੂਆਂ ’ਚ ਕਣਕ ਦੀ ਵੰਡ ਮੌਕੇ ਖਪਤਕਾਰਾਂ ਦੀ ਹੋ ਰਹੀ ਕਥਿਤ ਖੱਜਲ-ਖੁਆਰੀ ਅਤੇ ਕਣਕ ਦੇ ਕੋਟੇ ’ਚੋਂ ਕੀਤੀ ਜਾ ਰਹੀ ਕਟੌਤੀ ਨੂੰ ਰੋਕਣ ਲਈ ਉਨ੍ਹਾਂ ਨੇ ਕਮਿਸ਼ਨ ਤੱਕ ਪਹੁੰਚ ਕੀਤੀ ਹੈ। ਸਰਕਾਰੀ ਡਿੱਪੂਆਂ ਤੋਂ ਕਣਕ ਦੀ ਵੰਡ ਕਰਨ ਵੇਲੇ ਖਪਤਕਾਰਾਂ ਨੂੰ ਘੰਟਿਆਂਬੱਧੀ ਕਤਾਰਾਂ ’ਚ ਖੜ੍ਹਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ, ਵਾਰਡਾਂ ਆਦਿ ’ਚ ਖਪਤਕਾਰਾਂ ਨੂੰ ਘਰੋਂ-ਘਰੀ ਪਰਚੀਆਂ ਕੱਟ ਕੇ ਦੇਣ ਅਤੇ ਕਣਕ ਦਾ ਤੈਅ ਕੀਤਾ ਸਟਾਕ ਲੋਕਾਂ ਤੱਕ ਪਹੁੰਚਾਉਣ ਲਈ ਵਿਭਾਗ ਨੂੰ ਰਜ਼ਾਮੰਦ ਕਰਨ ਲਈ ਪੱਤਰ ਲਿਖਿਆ ਗਿਆ ਸੀ।