ਪੱਤਰ ਪ੍ਰੇਰਕ
ਮਾਛੀਵਾੜਾ, 13 ਸਤੰਬਰ
ਬਲਾਕ ਮਾਛੀਵਾੜਾ ਅਧੀਨ ਪੈਂਦੇ ਪਿੰਡ ਸਿਹਾਲਾ ਵਿੱਚ ਗੁੱਗਾ ਜ਼ਾਹਰ ਪੀਰ ਛਿੰਝ ਕਮੇਟੀ ਗ੍ਰਾਮ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਦੰਗਲ ਮੇਲਾ ਕਰਵਾਇਆ ਗਿਆ ਜਿਸ ਵਿਚ 140 ਤੋਂ ਵੱਧ ਪਹਿਲਵਾਨਾਂ ਨੇ ਕੁਸ਼ਤੀ ਦੇ ਜੌਹਰ ਦਿਖਾਏ। ਸਰਪੰਚ ਮਨਜੀਤ ਸਿੰਘ ਰਾਣਾ, ਰਾਕੇਸ਼ ਰਾਣਾ, ਭੋਲਾ ਚੌਧਰੀ ਅਤੇ ਗੋਨੀ ਰਾਣਾ ਨੇ ਦੱਸਿਆ ਕਿ ਦੰਗਲ ਮੇਲੇ ਦਾ ਉਦਘਾਟਨ ਡੇਰਾ ਬਾਬਾ ਮਸਤ ਰਾਮ ਦੇ ਗੱਦੀ ਨਸ਼ੀਨ ਬਾਬਾ ਮਨੀ ਦਾਸ ਨੇ ਕੀਤਾ। ਇਸ ਉਪਰੰਤ ਪੰਜ ਪੀਰ ਦਰਬਾਰ ਸ਼ੇਰਗੜ੍ਹ ਬੇਟ ਦੇ ਗੱਦੀ ਨਸ਼ੀਨ ਬਾਬਾ ਦੀਪਾ ਫਲਾਹੀ ਦੀ ਦੇਖ-ਰੇਖ ਹੇਠ ਹੋਈ ਝੰਡੀ ਦੀ ਕੁਸ਼ਤੀ ਪ੍ਰਿਤਪਾਲ ਫਗਵਾੜਾ ਨੇ ਨੰਬਰਾਂ ਦੇ ਅਧਾਰ ’ਤੇ ਧਰਮਿੰਦਰ ਕੁਹਾਲੀ ਨੂੰ ਹਰਾਇਆ ਜਦਕਿ ਦੂਜੇ ਨੰਬਰ ਦੀ ਕੁਸ਼ਤੀ ਵਿਚ ਤਾਲਿਬ ਬਾਬਾ ਫਲਾਹੀ ਨੇ ਸੋਨੂੰ ਕਾਂਗੜਾ ਨੂੰ ਚਿੱਤ ਕਰਕੇ ਜਿੱਤੀ। ਗ੍ਰਾਮ ਪੰਚਾਇਤ ਸਿਹਾਲਾ ਤੇ ਦੰਗਲ ਕਮੇਟੀ ਵੱਲੋਂ ਬਾਬਾ ਦੀਪਾ ਫਲਾਹੀ ਦਾ 41 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ। ਦੰਗਲ ਮੇਲੇ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਸਮਰਾਲਾ ਤੋਂ ਕਾਂਗਰਸ ਪਾਰਟੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਜੀਤ ਸਿੰਘ ਢਿੱਲੋਂ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਸਮੇਲ ਸਿੰਘ ਬੌਂਦਲੀ, ਜ਼ਿਲ੍ਹਾ ਮੀਤ ਪ੍ਰਧਾਨ ਮਨਦੀਪ ਖੁੱਲਰ, ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ, ਚੇਅਰਮੈਨ ਮੇਜਰ ਸਿੰਘ ਬਾਲਿਓਂ ਪੁੱਜੇ ਜਿਨ੍ਹਾਂ ਜੇਤੂ ਪਹਿਲਵਾਨਾਂ ਨੂੰ ਅਰੁਣ ਰਾਣਾ ਪਦਰਾਣਾ ਵਲੋਂ ਆਪਣੀ ਨਾਨੀ ਸਵ. ਮਾਤਾ ਬਿਮਲਾ ਦੇਵੀ ਦੀ ਯਾਦ ਵਿਚ ਇੱਕ ਲੱਖ 31 ਹਜ਼ਾਰ ਰੁਪਏ ਅਤੇ ਰਿਸ਼ੀ ਸ਼ਰਮਾ ਕੈਨੇਡਾ ਵੱਲੋਂ ਇੱਕ ਲੱਖ ਰੁਪਏ ਨਕਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਦਕਿ ਦੂਜੀ ਝੰਡੀ ਦੀ ਕੁਸ਼ਤੀ ਦੇ ਜੇਤੂਆਂ ਨੂੰ ਪੰਡਿਤ ਪ੍ਰਿਤਪਾਲ ਸ਼ਾਸਤਰੀ ਤੇ ਰਾਣਾ ਪ੍ਰੇਮ ਸਿੰਘ ਨੇ ਇੱਕ ਲੱਖ 31 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ।
ਸਮਾਗਮ ਦੌਰਾਨ ਪ੍ਰਧਾਨ ਰਾਣਾ ਮਾਨ ਸਿੰਘ, ਪੀਏ ਹਰਚੰਦ ਸਿੰਘ, ਪੀਏ ਨਵਦੀਪ ਉਟਾਲਾਂ, ਅਮਰੀਕ ਸਿੰਘ ਹੇੜੀਆਂ, ਭਾਜਪਾ ਆਗੂ ਅਜੀਤ ਗੁਪਤਾ ਤੋਂ ਇਲਾਵਾ ਪ੍ਰਬੰਧਕ ਕਮੇਟੀ ’ਚ ਸਰਪੰਚ ਮਨਜੀਤ ਸਿੰਘ ਰਾਣਾ, ਭੋਲਾ ਚੌਧਰੀ, ਮੇਜਰ ਸਿੰਘ ਸਿੱਧੂ, ਪ੍ਰਿਤਪਾਲ ਸਾਸ਼ਤਰੀ ਆਦਿ ਮੌਜੂਦ ਸਨ।