ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਸਤੰਬਰ
ਸੀਤਾ ਰਾਮ ਯੇਚੁਰੀ ਦੀ ਮ੍ਰਿਤਕ ਦੇਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਜੇਯੂਐਨਐੱਸਯੂ) ਦੇ ਦਫ਼ਤਰ ਵਿੱਚ ਰਖੀ ਗਈ, ਜਿੱਥੇ ਵਿਦਿਆਰਥੀਆਂ ਤੇ ਪ੍ਰੋਫੈਸਰਾਂ ਸਮੇਤ ਹੋਰ ਆਗੂਆਂ ਨੇ ਵਿਛੜੀ ਰੂਹ ਦੇ ਪੰਜਭੂਤਕ ਸ਼ਰੀਰ ਦੇ ਆਖਰੀ ਦਰਸ਼ਨ ਕੀਤੇ। ਇਸ ਮੌਕੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਮੁੱਖ ਆਗੂਆਂ ਸਮੇਤ ਕਾਰਕੁਨਾਂ ਨੇ ਯੇਚੁਰੀ ਨੂੰ ਲਾਲ ਸਲਾਮ ਕਹੀ। ਮਰਹੂਮ ਸੀਪੀਐੱਮ ਆਗੂ ਨੂੰ ਸ਼ਰਧਾਂਜਲੀ ਦੇਣ ਲਈ ਸ਼ੁੱਕਰਵਾਰ ਨੂੰ ਸੈਂਕੜੇ ਲੋਕ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਕੈਂਪਸ ਵਿੱਚ ਇਕੱਠੇ ਹੋਏ। ਸੀਪੀਐਮ ਜਨਰਲ ਸਕੱਤਰ ਦੀ ਮ੍ਰਿਤਕ ਦੇਹ ਸ਼ੁੱਕਰਵਾਰ ਸ਼ਾਮ ਨੂੰ ਏਮਜ਼ ਤੋਂ ਪਾਰਟੀ ਆਗੂਆਂ ਨੂੰ ਸੌਪ ਦਿੱਤੀ ਗਈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਵਸੰਤ ਕੁੰਜ ਸਥਿਤ ਯੇਚੁਰੀ ਦੇ ਨਿਵਾਸ ’ਤੇ ਲਿਆਂਦਾ ਗਿਆ।