ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 13 ਸਤੰਬਰ
ਜ਼ਿਲ੍ਹਾ ਚੋਣ ਅਧਿਕਾਰੀ ਤੇ ਡੀਸੀ ਪਾਰਥ ਗੁਪਤਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੀਆਂ ਚਾਰੋਂ ਵਿਧਾਨ ਸਭਾਵਾਂ ਵਿੱਚ ਨਾਮਜ਼ਦਗੀ ਪੱਤਰਾਂ ਦੀ ਛਾਂਟੀ ਕੀਤੀ ਗਈ। ਇਸ ਤੋਂ ਬਾਅਦ ਜ਼ਿਲ੍ਹੇ ਵਿੱਚ ਕੁੱਲ 44 ਨਾਮਜ਼ਦਗੀ ਪੱਤਰ ਪ੍ਰਵਾਨ ਕੀਤੇ ਗਏ ਹਨ। ਉਪ ਮੰਡਲ ਅਫ਼ਸਰ (ਨਾ.) ਅੰਬਾਲਾ ਸਿਟੀ ਦਰਸ਼ਨ ਕੁਮਾਰ ਨੇ ਦੱਸਿਆ ਕਿ 20 ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ 13 ਉਮੀਦਵਾਰ ਰਹਿ ਗਏ ਹਨ। ਅੰਬਾਲਾ ਛਾਉਣੀ ਹਲਕੇ ਦੇ ਰਿਟਰਨਿੰਗ ਅਫ਼ਸਰ ਤੇ ਉਪ ਮੰਡਲ ਅਫ਼ਸਰ (ਨਾ) ਅੰਬਾਲਾ ਛਾਉਣੀ ਸਤਿੰਦਰ ਸਿਵਾਚ ਨੇ ਦੱਸਿਆ 16 ਉਮੀਦਵਾਰਾਂ ਵਿੱਚੋਂ ਪੜਤਾਲ ਮਗਰੋਂ 12 ਉਮੀਦਵਾਰ ਰਹਿ ਗਏ ਹਨ। ਮੁਲਾਣਾ ਹਲਕੇ ਵਿੱਚ 16 ਨਾਮਜ਼ਦਗੀ ਦੀ ਪੜਤਾਲ ਮਗਰੋਂ 12 ਉਮੀਦਵਾਰ ਰਹਿ ਗਏ ਹਨ। ਇਸੇ ਤਰ੍ਹਾਂ ਨਰਾਇਣਗੜ੍ਹ ਹਲਕੇ ਲਈ 15 ਉਮੀਦਵਾਰਾਂ ਵਿੱਚੋਂ ਸੱਤ ਦੀਆਂ ਨਾਮਜ਼ਦਗੀਆਂ ਸਹੀ ਪਾਈਆਂ ਗਈਆਂ।