ਪੱਤਰ ਪ੍ਰੇਰਕ
ਪੰਚਕੂਲਾ, 14 ਸਤੰਬਰ
ਸਕੂਲ ਛੱਡਣ ਬਹਾਨੇ ਵਿਦਿਆਰਥਣ ਨਾਲ ਛੇੜਛਾੜ ਕਰਨ ਵਾਲੇ ਇੱਕ ਐਸਪੀਓ ਨੂੰ ਪੰਚਕੂਲਾ ਦੇ ਡੀਸੀਪੀ ਨੇ ਬਰਖ਼ਾਸਤ ਕਰ ਦਿੱਤਾ ਹੈ। ਉਸ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਮਹਿਲਾ ਥਾਣਾ ਪੁਲੀਸ ਨੇ ਵਿਦਿਆਰਥਣ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ। ਪੁਲੀਸ ਨੂੰ ਵਿਦਿਆਰਥਣ ਨੇ ਦੱਸਿਆ ਸੀ ਕਿ ਉਹ ਸਵੇਰੇ ਸਕੂਲ ਜਾਣ ਲਈ ਰਾਮਗੜ੍ਹ ਬੱਸ ਦੀ ਉਡੀਕ ਕਰ ਰਹੀ ਸੀ। ਉੱਥੇ ਖੜ੍ਹੇ ਐਸਪੀਓ ਮੁਨੀਸ਼ ਕੁਮਾਰ ਨੇ ਕਿਹਾ ਕਿ ਉਹ ਉਸ ਨੂੰ ਸਕੂਲ ਛੱਡ ਦੇਵੇਗਾ। ਵਿਦਿਆਰਥਣ ਮੁਤਾਬਕ ਉਹ ਪੁਲੀਸ ਮੁਲਾਜ਼ਮ ’ਤੇ ਭਰੋਸਾ ਕਰ ਕੇ ਮੋਟਰਸਾਈਕਲ ’ਤੇ ਬੈਠ ਗਈ। ਇਸ ਤੋਂ ਬਾਅਦ ਐਸਪੀਓ ਉਸ ਨੂੰ ਸੁੰਨਸਾਨ ਸੜਕ ’ਤੇ ਲੈ ਗਿਆ ਅਤੇ ਗ਼ਲਤ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।