ਪਟਿਆਲਾ(ਸਰਬਜੀਤ ਸਿੰਘ ਭੰਗੂ): ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਅੱਜ ਇਥੇ ਹੋਸਟਲ ਦੇ ਕਮਰੇ ਵਿਚ ਫਾਹਾ ਲੈ ਲਿਆ। ਬੀ-ਫਾਰਮੇਸੀ ਪਹਿਲੇ ਸਾਲ ਦਾ ਵਿਦਿਆਰਥੀ ਸ਼ੁਭਮ (19) ਯੂਨੀਵਰਸਿਟੀ ਦੇੇ ਬਾਬਾ ਬੰਦਾ ਸਿੰਘ ਬਹਾਦਰ ਹੋਸਟਲ ਦੇ ਕਮਰਾ ਨੰ. 627 ਵਿੱਚ ਰਹਿ ਰਿਹਾ ਸੀ ਤੇ ਪਿੱਛੋਂ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਨਾਲ ਸਬੰਧਤ ਹੈ। ਸਾਥੀ ਵਿਦਿਆਰਥੀ ਦੇ ਘਰ ਗਏ ਹੋਣ ਕਰਕੇ ਸ਼ੁਭਮ ਕਮਰੇ ਵਿੱਚ ਇਕੱਲਾ ਸੀ। ਅੱਜ ਸਵੇਰੇ ਜਦੋਂ ਦੂਜੇ ਵਿਦਿਆਰਥੀਆਂ ਨੇ ਦੇਖਿਆ ਤਾਂ ਉਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਯੂਨੀਵਰਸਿਟੀ ਪ੍ਰਸ਼ਾਸਨ ਨੇ ਸ਼ੁਭਮ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ। ਅਰਬਨ ਅਸਟੇਟ ਪੁਲੀਸ ਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਕਮਰੇ ਨੂੰ ਸੀਲ ਕਰ ਦਿੱਤਾ ਹੈ।