ਸ੍ਰੀ ਮੁਕਤਸਰ ਸਾਹਿਬ: ਨਰੇਗਾ ਕਾਮਿਆਂ ਨੇ ਡੀਸੀ ਦਫ਼ਤਰ ਮੂਹਰੇ ਮੁਜ਼ਾਹਰਾ ਕੀਤਾ। ਇਸ ਮੌਕੇ ਨਰੇਗਾ ਮਜ਼ਦੂਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੂਬਾਈ ਸਲਾਹਕਾਰ ਕਾਮਰੇਡ ਜਗਰੂਪ ਸਿੰਘ ਨੇ ਜਿੱਥੇ ਨਰੇਗਾ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ, ਉੱਥੇ ਸਰਕਾਰ ਪਾਸੋਂ ਨਰੇਗਾ ਕਾਮਿਆਂ ਲਈ ਸੌ ਦਿਨ ਰੁਜ਼ਗਾਰ ਦੀ ਉਜਰਤ, ਬੇਰੁਜ਼ਗਾਰੀ ਭੱਤਾ ਹਾਸਲ ਕਰਨ ਦੀ ਗਾਰੰਟੀ ਅਤੇ ਕੀਤੇ ਕੰਮ ਦੀਆਂ ਦਿਹਾੜੀਆਂ ਦੇਣ ਦੀ ਮੰਗ ਵੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਹਰ ਪਿੰਡ ਵਿੱਚ 40 ਕਮਿਆਂ ਪਿੱਛੇ ਇਕ ਮੇਟ ਦਾ ਮਤਾ ਪਾਇਆ ਜਾਵੇ। ਇਸ ਮੌਕੇ ਬੋਹੜ ਸਿੰਘ ਸੁਖਨਾ, ਹਰਵਿੰਦਰ ਸਿੰਘ ਸ਼ੇਰੇਵਾਲਾ, ਗੁਰਭੇਜ ਸਿੰਘ ਕੋਟਲੀ, ਸੀਪੀਆਈ ਦੇ ਜ਼ਿਲ੍ਹਾ ਸਕੱਤਰ ਹਰਲਾਭ ਸਿੰਘ ਦੂਹੇਵਾਲਾ ਤੇ ਸੁਖਵਿੰਦਰ ਕੁਮਾਰ ਮੌਜੂਦ ਸਨ। ਉਨ੍ਹਾਂ ਡੀਸੀ ਨੂੰ ਮੰਗ ਪੱਤਰ ਸੌਂਪਿਆ। -ਨਿੱਜੀ ਪੱਤਰ ਪ੍ਰੇਰਕ