ਹਰਦੀਪ ਸਿੰਘ ਸੋਢੀ/ਪਵਨ ਕੁਮਾਰ ਵਰਮਾ/ਬੀਰਬਲ ਰਿਸ਼ੀ
ਧੂਰੀ, 15 ਸਤੰਬਰ
ਆਪਣਾ ਪੰਜਾਬ ਫਾਉਂਡੇਸ਼ਨ ਵੱਲੋਂ ਰੋਟਰੀ ਕਲੱਬ ਚੰਡੀਗੜ੍ਹ ਦੇ ਸਹਿਯੋਗ ਨਾਲ ਧੂਰੀ ਦੇ ਮਾਡਰਨ ਸੈਕੂਲਰ ਸਕੂਲ ਵਿੱਚ ਫਾਊਂਡੇਸ਼ਨ ਦੇ ਮੋਹਰੀ ਡਾ. ਜਗਜੀਤ ਸਿੰਘ ਤੇ ਸਮੂਹ ਮੈਂਬਰ ਡਾਇਰੈਕਟਰਾਂ ਦੀ ਅਗਵਾਈ ਹੇਠ ਬਣਾਉਟੀ ਲੱਤਾਂ-ਬਾਹਾਂ ਲਗਾਏ ਜਾਣ ਦਾ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਕੈਂਪ ਲਗਾਇਆ, ਜਿਸ ਦਾ ਦੋ ਸੌ ਤੋਂ ਵੱਧ ਲੋਕਾਂ ਨੇ ਲਾਹਾ ਲਿਆ। ਕੈਂਪ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੈਂਪ ਦਾ ਰਸਮੀ ਉਦਘਾਟਨ ਕੀਤਾ। ਰੋਟਰੀ ਕਲੱਬ ਦੇ ਪ੍ਰਧਾਨ ਐੱਸਪੀ ਓਝਾ ਅਤੇ ਮਾਡਰਨ ਸੰਸਥਾਵਾਂ ਦੇ ਪੈਟਰਨ ਹਰਪਾਲ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਹਰਪਾਲ ਕੌਰ ਨੇ ਡਾ. ਜਗਜੀਤ ਸਿੰਘ ਧੂਰੀ ਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਥਾਪੜਾ ਦਿੰਦਿਆਂ ਵਿਲੱਖਣ ਤੇ ਲੋਕ-ਪੱਖ ਕਾਰਜ ਲਈ ਸ਼ਲਾਘਾ ਕੀਤੀ ਅਤੇ ਹਰ ਤਰ੍ਹੲ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਡਾ. ਜਗਜੀਤ ਸਿੰਘ ਨੇ ਆਪਣੇ ਪਿਤਾ ਦੇ ਜਨਮ ਦਿਨ ਮੌਕੇ ਅਕਤੂਬਰ ਵਿੱਚ ਅਜਿਹਾ ਹੀ ਇੱਕ ਹੋਰ ਵੱਡਾ ਕੈਂਪ ਲਗਾਉਣ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਦੋ ਰੋਜ਼ਾ ਕੈਂਪ ਵਿੱਚ ਲੋੜਵੰਦ ਵਿਆਕਤੀਆਂ ਨੂੰ ਕੈਂਪ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਮੇਜ਼ਬਾਨ ਸੰਸਥਾ ਮਾਡਰਨ ਸੈਕੂਲਰ ਪਬਲਿਕ ਸਕੂਲ ਵਿੱਚ ਬੁਲਾਇਆ ਗਿਆ, ਜਿੱਥੇ ਤਿੰਨੇ ਦਿਨ ਦਾ ਰਹਿਣ-ਸਹਿਣ, ਖਾਣਾ ਪੀਣਾ ਅਤੇ ਸਬੰਧਿਤ ਮਰੀਜ਼ ਦੇ ਬਣਾਉਟੀ ਲੱਤਾਂ ਬਾਹਾਂ ਲਗਾਏ ਜਾਣ ਤੱਕ ਉਸ ਦੀ ਦੇਖ-ਰੇਖ ਕਰਨ ਦੀ ਸਾਰੀ ਜ਼ਿੰਮੇਵਾਰੀ ਸਕੂਲ ਵੱਲੋਂ ਪ੍ਰਿੰਸੀਪਲ ਸੁਨੀਲ ਕਦਮ ਤੇ ਸਮੂਹ ਸਟਾਫ਼ ਨੇ ਬਾਖੂਬੀ ਨਿਭਾਈ।
ਕਾਰੀਗਰ ਅਨੁਸਾਰ ਲੋੜਵੰਦਾਂ ਦੇ ਲਗਾਇਆ ਨਕਲੀ ਹੱਥ ਹਰਕਤ ਵਿੱਚ ਆਉਂਦਾ ਹੈ ਅਤੇ ਇਸ ਨਾਲ ਸਬੰਧਤਿ ਵਿਆਕਤੀ ਦੋਪਹੀਆ ਵਾਹਨ ਚਲਾਉਣ ਦੇ ਸਮਰੱਥ ਹੋ ਸਕਦਾ ਹੈ।