ਪਠਾਨਕੋਟ
ਲਾਇਨਜ਼ ਕਲੱਬ ਪਠਾਨਕੋਟ ਵੱਲੋਂ ਡਾ.ਐਮਐਲ ਅੱਤਰੀ ਦੀ ਅਗਵਾਈ ਹੇਠ ਅਮਨਦੀਪ ਹਸਪਤਾਲ ਵਿੱਚ ਸਿਹਤ ਜਾਂਚ ਕੈਂਪ ਲਾਇਆ ਗਿਆ। ਕੈਂਪ ਵਿੱਚ ਅਮਨਦੀਪ ਹਸਪਤਾਲ ਦੇ ਡਾਕਟਰਾਂ ਵੱਲੋਂ ਲਗਪਗ 100 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਹਸਪਤਾਲ ਵੱਲੋਂ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸਕੱਤਰ ਸੀਐੱਸ ਲਾਇਲਪੁਰੀ, ਖਜ਼ਾਨਚੀ ਵਿਜੇ ਪਾਸੀ, ਹਸਪਤਾਲ ਡਾਇਰੈਕਟਰ ਵਿਜੇ ਕੁਮਾਰ ਥਾਪਾ, ਨਰਿੰਦਰ ਗੁਪਤਾ, ਪ੍ਰਵੇਸ਼ ਭੰਡਾਰੀ, ਵਿਪਨ ਨਈਅਰ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ