ਭਾਈ ਰੂਪਾ
ਵਿਵੇਕ ਆਸ਼ਰਮ ਜਲਾਲ ਵਿਖੇ ਸੰਤ ਕਰਨੈਲ ਦਾਸ ਜੀ ਦੇ ਅਸ਼ੀਰਵਾਦ ਤੇ ਸੁਆਮੀ ਬ੍ਰਹਮ ਮੁਨੀ ਜਲਾਲ ਵਾਲਿਆਂ ਦੀ ਰਹਿਨੁਮਾਈ ਹੇਠ ਸੰਗਤਾਂ ਵੱਲੋਂ ਸੰਤ ਖੇਮ ਦਾਸ ਦੀ ਸਲਾਨਾ ਬਰਸੀ ਮਨਾਈ ਗਈ। ਸੁਆਮੀ ਬ੍ਰਹਮ ਮੁਨੀ ਨੇ ਇਕੱਤਰ ਸੰਗਤਾਂ ਨੂੰ ਸੇਵਾ ਸਿਮਰਨ, ਮਾਤਾ ਪਿਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਸੰਸਥਾ ਦੇ ਮੁੱਖ ਪ੍ਰਬੰਧਕ ਬਾਬਾ ਗੰਗਾ ਰਾਮ ਨੇ ਵਿਵੇਕ ਆਸ਼ਰਮ ਜਲਾਲ ਵੱਲੋਂ ਸਮਾਜ ਭਲਾਈ ਦੇ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਸਮਾਗਮ ’ਚ ਪਹੁੰਚੀਆਂ ਸ਼ਖ਼ਸੀਅਤਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਾਬਾ ਰਿਸ਼ੀ ਰਾਮ ਜੈਤੋ, ਬਾਬਾ ਲਾਲ ਦਾਸ ਲੰਗੇਆਣਾ, ਬਾਬਾ ਸਰਬਾਨੰਦ ਹਰਿਦੁਆਰ, ਬਾਬਾ ਹਰਨੇਕ ਸਿੰਘ ਪੋਨੇ ਵਾਲੇ, ਬਾਬਾ ਮੋਹਣ ਦਾਸ ਬਰਗਾੜੀ ਤੇ ਸਾਧੂ ਰਾਮ ਖਾਈ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ