ਮਾਨਸਾ(ਪੱਤਰ ਪ੍ਰੇਰਕ)
ਪੰਜਾਬ ਦੇ ਪ੍ਰਮੁੱਖ ਇਨਕਲਾਬੀ ਚਿੰਤਕ ਅਤੇ ਨਾਟਕਕਾਰ ਗੁਰਸ਼ਰਨ ਸਿੰਘ ਭਾਅ ਜੀ ਦਾ 95ਵੇਂ ਜਨਮ ਦਿਵਸ ਮੌਕੇ ਅੱਜ ਇਥੇ ਸੀਪੀਆਈ (ਐੱਮਐੱਲ) ਲਿਬਰੇਸ਼ਨ ਦੇ ਆਗੂਆਂ ਅਤੇ ਵਰਕਰਾਂ ਨੇ ਹਮੇਸ਼ਾ ਉਨ੍ਹਾਂ ਵਲੋਂ ਦਰਸਾਏ ਇਨਕਲਾਬੀ ਰਾਹ ਉੱਤੇ ਚੱਲਣ ਦਾ ਪ੍ਰਣ ਲਿਆ ਗਿਆ। ਲਿਬਰੇਸ਼ਨ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਗੁਰਸ਼ਰਨ ਸਿੰਘ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸਮਾਜ ਨੂੰ ਜਾਗਰੂਕ ਕਰਨ ਲਈ ਪਾਏ ਹੋਰ ਕਈ ਪੱਖਾਂ ਤੋਂ ਪਾਏ ਯੋਗਦਾਨਾਂ ਤੋਂ ਸਿਵਾ ਗੁਰਸ਼ਰਨ ਸਿੰਘ ਵੱਲੋਂ ਉਠਾਏ ਸਵਾਲਾਂ ਕਾਰਨ ਪੰਜਾਬ ਸਰਕਾਰ ਨੂੰ ਜਨਮ ਤੇ ਵਿਦਿਅਕ ਸਰਟੀਫਿਕੇਟਾਂ ’ਤੇ ਪਿਤਾ ਦੇ ਨਾਲ ਮਾਤਾ ਦਾ ਨਾਂ ਸ਼ਾਮਲ ਕਰਨ ਲਈ ਮਜਬੂਰ ਹੋਣਾ ਪਿਆ।