ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 16 ਸਤੰਬਰ
ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਬਾਬਾ ਮੋਤੀ ਰਾਮ ਮਹਿਰਾ ਖੂਨਦਾਨ ਸੁਸਾਇਟੀ ਵੱਲੋਂ ਲਗਾਏ 162ਵੇਂ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਕਾਰਜ ਹੈ ਅਤੇ ਇਸ ਤੋਂ ਵੱਡਾ ਕੋਈ ਦਾਨ ਨਹੀਂ। ਉਨ੍ਹਾਂ ਕਿਹਾ ਕਿ ਹਰ ਸਿਹਤਮੰਦ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਸੁਸਾਇਟੀ ਦੀ ਕਾਰਗੁਜ਼ਾਰੀ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਸੰਸਥਾ ਵੱਲੋਂ ਸ੍ਰੀ ਜੋੜਾਮਾਜਰਾ ਦਾ ਸਨਮਾਨ ਵੀ ਕੀਤਾ ਗਿਆ।
ਕੈਂਪ ਵਿੱਚ ਸੋਹਾਣਾ ਹਸਪਤਾਲ ਦੀ ਟੀਮ ਨੇ ਡਾ. ਰਿਤੇਸ਼ ਗੁਲਾਟੀ ਦੀ ਅਗਵਾਈ ਹੇਠ 84 ਯੂਨਿਟ ਖੂਨ ਇਕੱਤਰ ਕੀਤਾ। ਇਸ ਮੌਕੇ ਸੰਸਥਾ ਦੇ ਸਕੱਤਰ ਨਿਸ਼ਾਨ ਸਿੰਘ, ਕੈਪਟਨ ਸੇਵਾ ਸਿੰਘ, ਕ੍ਰਿਸ਼ਨ ਸਿੰਘ, ਇੰਜ. ਐਸਐਸ ਬਾਠ, ਗੁਰਮੀਤ ਸਿੰਘ ਖਟੜਾ, ਅਮਰੀਕ ਸਿੰਘ ਨਾਗਰਾ, ਅਮਰਜੀਤ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਬਲਵਿੰਦਰ ਸਿੰਘ ਸੋਹੀ, ਚਰਨ ਸਿੰਘ ਸੇਖੋਂ, ਬੀਬੀ ਨੀਲ ਕਮਲ ਕੌਰ ਬਾਠ, ਸਰਪੰਚ ਮੇਜਰ ਸਿੰਘ, ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਜਸਵਿੰਦਰ ਸਿੰਘ ਅਤੇ ਰਕੇਸ਼ ਕੁਮਾਰੀ ਸੁਪਰਡੈਂਟ ਆਦਿ ਹਾਜ਼ਰ ਸਨ।