ਵੈਨਕੂਵਰ (ਬ੍ਰਿਟਿਸ਼ ਕੋੋਲੰਬੀਆ), 16 ਸਤੰਬਰ
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਉੱਤਰੀ ਸਾਹਿਲ ’ਤੇ ਐਤਵਾਰ ਨੂੰ ਦੋ ਵਾਰੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਹਾਲ ਦੀ ਘੜੀ ਫੌਰੀ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕਈ ਖ਼ਬਰ ਨਹੀਂ ਹੈ। ਅਮਰੀਕਾ ਦੇ ਭੂਗੋਲਿਕ ਸਰਵੇ ਨੇ ਕਿਹਾ ਕਿ ਭੂਚਾਲ ਦਾ ਪਹਿਲਾ ਝਟਕਾ ਐਤਵਾਰ ਸਥਾਨਕ ਸਮੇਂ ਮੁਤਾਬਕ ਸ਼ਾਮੀਂ 3:20 ਵਜੇ ਆਇਆ, ਜਿਸ ਦੀ ਰਿਕਟਰ ਸਕੇਲ ’ਤੇ ਸ਼ਿੱਦਤ 6.5 ਮਾਪੀ ਗਈ। ਭੂਚਾਲ ਦਾ ਕੇਂਦਰ ਵੈਨਕੂਵਰ ਦੇ ਉੱਤਰ ਵਿਚ 1720 ਕਿਲੋਮੀਟਰ ਦੀ ਦੂਰੀ ’ਤੇ ਹਾਇਡਾ ਗਵਈ ਵਿਖੇ ਧਰਤੀ ’ਚ 33 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਨੈਚੁਰਲ ਰਿਸੋਰਸਿਜ਼ ਕੈਨੇਡਾ ਨੇ ਕਿਹਾ ਕਿ ਦੂਜਾ ਭੂਚਾਲ? ਜਿਸ ਦੀ ਤੀਬਰਤਾ 4.5 ਮਾਪੀ ਗਈ ਸੀ, ਦੇ ਝਟਕੇ ਇਕ ਘੰਟ ਮਗਰੋਂ ਉਸੇ ਇਲਾਕੇ ਵਿਚ ਮਹਿਸੂਸ ਕੀਤੇ ਗਏ। ਯੂਐੱਸ ਸੂਨਾਮੀ ਚੇਤਾਵਨੀ ਸੈਂਟਰ ਨੇ ਕਿਹਾ ਕਿ ਭੂਚਾਲ ਕਰਕੇ ਸੂਨਾਮੀ ਦਾ ਕੋਈ ਡਰ ਨਹੀਂ ਹੈ। ਭੂਚਾਲ ਕਰਕੇ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਿਹਾ। -ਏਪੀ