ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 16 ਸਤੰਬਰ
ਅੰਬਾਲਾ ਸ਼ਹਿਰ ਵਿਧਾਨ ਸਭਾ ਹਲਕੇ ਲਈ ਦੋ ਆਜ਼ਾਦ ਉਮੀਦਵਾਰਾਂ ਵੱਲੋਂ ਕਾਗ਼ਜ਼ ਵਾਪਸ ਲੈਣ ’ਤੇ ਹੁਣ 11 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। ਰਿਟਰਨਿੰਗ ਅਫ਼ਸਰ ਤੇ ਐੱਸਡੀਐੱਮ ਅੰਬਾਲਾ ਸਿਟੀ ਦਰਸ਼ਨ ਕੁਮਾਰ ਨੇ ਦੱਸਿਆ ਕਿ ਆਜ਼ਾਦ ਉਮੀਦਵਾਰ ਹਿੰਮਤ ਪ੍ਰਕਾਸ਼ ਸਿੰਘ ਤੇ ਜਸਬੀਰ ਸਿੰਘ ਮਲੌਰ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ। ਹੁਣ ਚੋਣਾਂ ਵਿੱਚ 11 ਉਮੀਦਵਾਰ ਰਹਿ ਗਏ ਹਨ। ਇਸੇ ਤਰ੍ਹਾਂ ਮੁਲਾਣਾ ਵਿਧਾਨ ਸਭਾ ਹਲਕੇ (ਰਾਖਵਾਂ) ਵਿੱਚ 10 ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣਗੇ, ਇੱਕ ਅਜ਼ਾਦ ਉਮੀਦਵਾਰ ਵਰਸ਼ਾ ਨੇ ਆਪਣਾ ਨਾਮ ਵਾਪਸ ਲਿਆ ਹੈ। ਅੰਬਾਲਾ ਛਾਉਣੀ ਹਲਕੇ ਦੇ ਰਿਟਰਨਿੰਗ ਅਫ਼ਸਰ ਅਤੇ ਐਸਡੀਐਮ ਅੰਬਾਲਾ ਛਾਉਣੀ ਸਤਿੰਦਰ ਸਿਵਾਚ ਨੇ ਦੱਸਿਆ ਕਿ ਸੋਮਵਾਰ 16 ਸਤੰਬਰ ਨੂੰ ਅੰਬਾਲਾ ਛਾਉਣੀ ਵਿਧਾਨ ਸਭਾ ਹਲਕੇ ਦੀਆਂ ਚੋਣਾਂ ਲਈ ਆਜ਼ਾਦ ਉਮੀਦਵਾਰ ਸੁਧੀਰ ਕੁਮਾਰ (ਕਾਂਗਰਸ) ਨੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ। ਹੁਣ 11 ਉਮੀਦਵਾਰ ਰਹਿ ਗਏ ਹਨ।