ਬਾਰਾਬਾਂਕੀ, 17 ਸਤੰਬਰ
ਉੱਤਰ ਪ੍ਰਦੇਸ਼ ਦੇ ਬਾਰਾਬਾਂਕੀ ਜ਼ਿਲ੍ਹੇ ਦੇ ਫਤਿਹਪੁਰ ਕੋਤਵਾਲੀ ਖੇਤਰ ਵਿਚ ਇਕ ਵਿਅਕਤੀ ਨੂੰ ਨਾਬਾਲਗ ਨਾਲ ਜਬਰ-ਜਨਾਹ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਬੱਚੀ ਦਾ ਰੌਲਾ ਸੁਣ ਆਸ ਪਾਸ ਦੇ ਲੋਕਾਂ ਨੇ ਘਰ ਦੇ ਦਰਵਾਜ਼ੇ ਨੂੰ ਲੱਗੇ ਜਿੰਦਰੇ ਨੂੰ ਤੋੜ ਦਿੱਤਾ ਅਤੇ ਮੌਕੇ ਤੋਂ ਦੋਸ਼ੀ ਨੂੰ ਕਾਬੂ ਕਰ ਲਿਆ।
ਪੀੜਤਾ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ 15 ਸਾਲਾਂ ਧੀ ਟਿਊਸ਼ਨ ਪੜ੍ਹਨ ਲਈ ਘਰੋਂ ਗਈ ਸੀ, ਇਸ ਦੌਰਾਨ ਕਾਜ਼ੀਪੁਰ ਮੁਹੱਲੇ ਵਿਚ ਰਹਿਣ ਵਾਲਾ ਆਫ਼ਤਾਬ ਉਸ ਨੂੰ ਵਰਗਲਾ ਕੇ ਆਪਣੇ ਦੋਸਤ ਸਗੀਰ ਦੇ ਘਰ ਲੈ ਗਿਆ ਅਤੇ ਬਾਹਰ ਜਿੰਦਰਾ ਲਗਾ ਦਿੱਤਾ।
ਅਧਿਕਾਰੀਆਂ ਨੇ ਦੱਸਿਆ ਕਿ ਲੋਕਾਂ ਵੱਲੋਂ ਆਫ਼ਤਾਬ ਨੂੰ ਤਾਂ ਕਾਬੂ ਕਰ ਲਿਆ ਗਿਆ ਪਰ ਸਗੀਰ ਪੁੱਛਗਿੱਛ ਦੌਰਾਨ ਫ਼ਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਮਾਮਲੇ ਸਬੰਧੀ ਐੱਫ਼ਆਈਆਰ ਦਰਜ ਕਰ ਲਈ ਗਈ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪੀਟੀਆਈ