ਸ੍ਰੀਨਗਰ, 17 ਸਤੰਬਰ
ਜੰਮੂ ਕਸ਼ਮੀਰ ਦੇ ਸੱਤ ਜ਼ਿਲ੍ਹਿਆਂ ਦੇ ਵੋਟਰ 10 ਸਾਲਾਂ ਵਿਚ ਪਹਿਲੀ ਵਾਰ ਵੋਟ ਕਰਨ ਜਾ ਰਹੇ ਹਨ। ਕੇਂਦਰ ਸਾਸ਼ਿਤ ਸੂਬੇ ਵਿਚ ਬੁੱਧਵਾਰ ਨੂੰ ਪਹਿਲੇ ਪੜਾਅ ਤਹਿਤ ਚੋਣਾਂ ਦੀ ਤਿਆਰੀ ਮੁਕੰਮਲ ਹੋ ਚੁੱਕੀ ਹੈ। ਜੰਮੂ ਦੇ ਤਿੰਨ ਜ਼ਿਲ੍ਹੇ ਅਤੇ ਕਸ਼ਮੀਰ ਘਾਟੀ ਦੇ ਚਾਰ ਜ਼ਿਲ੍ਹਿਆਂ ਵਿਚ 90 ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 219 ਉਮੀਦਵਾਰ ਹਨ ਅਤੇ ਇਸ ਦੌਰਾਨ 23 ਲੱਖ ਤੋਂ ਜ਼ਿਆਦਾ ਵੋਟਰ ਆਪਣੇ ਵੋਟ ਦੇ ਅਧਿਕਾਰੀ ਦੀ ਵਰਤੋਂ ਕਰਨਗੇ। ਅਗਸਤ 2019 ਵਿਚ ਧਾਰਾ 370 ਖ਼ਤਮ ਕੀਤੇ ਜਾਣ ਤੋਂ ਬਾਅਦ ਇਹ ਜੰਮੂ ਕਸ਼ਮੀਰ ਵਿਚ ਪਹਿਲੀ ਚੋਣ ਹੋਵੇਗੀ। -ਪੀਟੀਆਈ