ਪੱਤਰ ਪ੍ਰੇਰਕ
ਮਾਛੀਵਾੜਾ, 17 ਸਤੰਬਰ
ਪਿੰਡ ਘੁਮਾਣਾ ਵਿੱਚ ਖਾਨਪੁਰ ਬੇਟ, ਬਹਾਦਰਪੁਰ, ਰਹੀਮਾਬਾਦ ਕਲਾਂ, ਮੰਡ ਉਧੋਵਾਲ ਅਤੇ ਉਧੋਵਾਲ ਕਲਾਂ ਵੱਲੋਂ ਸਾਂਝੇ ਤੌਰ ’ਤ ਦੰਗਲ ਮੇਲਾ ਕਰਵਾਇਆ ਗਿਆ ਜਿਸ ਵਿੱਚ 90 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਜੌਹਰ ਦਿਖਾਏ। ਉਸਤਾਦ ਪਹਿਲਵਾਨ ਭੁਪਿੰਦਰਪਾਲ ਜਾਡਲਾ ਦੀ ਦੇਖ-ਰੇਖ ਹੇਠ ਹੋਏ ਦੰਗਲ ਮੇਲੇ ’ਚ ਝੰਡੀ ਦੀ ਕੁਸ਼ਤੀ ਗੁਰਮੀਤ ਦਿੱਲੀ ਤੇ ਰੌਸ਼ਨ ਕਿਰਨਗੜ੍ਹ ਵਿਚਕਾਰ ਹੋਈ ਜਿਸ ਵਿੱਚ ਗੁਰਮੀਤ ਦਿੱਲੀ ਜੇਤੂ ਰਿਹਾ। ਜੇਤੂ ਪਹਿਲਵਾਨਾਂ ਨੂੰ ਮੋਟਰਸਾਈਕਲ ਤੇ ਨਕਦ ਰਾਸ਼ੀ ਦੇਣ ਦੀ ਰਸਮ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਰਮਵੀਰ ਸਿੰਘ ਫੌਜੀ, ਬਿੱਟੂ ਸਰਪੰਚ ਖਾਨਪੁਰ, ਪਾਲੀ ਸਰਪੰਚ ਰਹੀਮਾਬਾਦ ਕਲਾਂ, ਹਰਸ਼ ਢਿੱਲੋਂ, ਗੁਰਪ੍ਰੀਤ ਸਿੰਘ ਸਰਪੰਚ ਮੰਡ ਉਧੋਵਾਲ, ਸਰਪੰਚ ਰਮੇਸ਼ ਲਾਲ, ਸਾਬਕਾ ਸਰਪੰਚ ਰਾਜ ਕੁਮਾਰ, ਪ੍ਰਿਤਪਾਲ ਸਿੰਘ ਭੱਟੀ, ਕਰਮਜੀਤ ਸਿੰਘ ਭੱਟੀ, ਪਾਲ ਸਿੰਘ ਮਿਸਤਰੀ, ਨੰਬਰਦਾਰ ਕਰਨੈਲ ਸਿੰਘ, ਪ੍ਰਵੀਨ ਬਾਲੀ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਜੋਧਾ ਸਿੰਘ, ਗੁਰਨਾਮ ਸਿੰਘ ਮਾਹਲ ਘੁਮਾਣਾ, ਹਰਜੀਤ ਸਿੰਘ ਢਿੱਲੋਂ, ਨੰਬਰਦਾਰ ਲਛਮਣ ਸਿੰਘ ਮਾਹਲ ਘੁਮਾਣਾ ਅਤੇ ਸੁਖਵਿੰਦਰ ਸਿੰਘ ਵੜੈਚ ਨੇ ਅਦਾ ਕੀਤੀ। ਦੰਗਲ ਮੇਲੇ ਦਾ ਹਾਲ ਗੋਰਾ ਰੱਬੋਂ ਤੇ ਹੈਪੀ ਰੁੜਕੀ ਨੇ ਸੁਣਾਇਆ ਜਦਕਿ ਸਟੇਜ ਦੀ ਕਾਰਵਾਈ ਗਾਇਕ ਪ੍ਰੀਤ ਜਿਓਣੇਵਾਲ ਨੇ ਨਿਭਾਈ। ਸੰਗਤਾਂ ਲਈ ਸੰਤ ਬਾਬਾ ਪਿਆਰਾ ਗੁਰਨਾਮ ਸਿੰਘ ਵੱਲੋਂ ਦੁੱਧ ਦਾ ਲੰਗਰ ਲਗਾਇਆ ਗਿਆ।