ਪੱਤਰ ਪ੍ਰੇਰਕ
ਪਾਇਲ, 17 ਸਤੰਬਰ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਾਇਲ ਵਿੱਚ ਬਲਾਕ ਨੋਡਲ ਅਫ਼ਸਰ ਦੋਰਾਹਾ ਦੀ ਅਗਵਾਈ ਹੇਠ ਆਰਟੀਫੀਸ਼ੀਅਲ ਇੰਟੈਲੀਜੈਂਸ ਵਿਸ਼ੇ ਬਾਰੇ ਬਲਾਕ ਪੱਧਰੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਬਲਾਕ ਦੇ 31 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਵਿਦਿਆਰਥੀਆਂ ਦੇ ਭਾਸ਼ਣ ਤੇ ਪੋਸਟਰ ਮੁਕਾਬਲੇ, ਸਵਾਲਾਂ ਦੇ ਉੱਤਰ ਸਮੇਤ ਵੱਖ ਵੱਖ ਕਿਰਿਆਵਾਂ ਕਰਵਾਈਆਂ ਗਈਆਂ। ਸਟੇਜ ਸਕੱਤਰ ਦੀ ਭੂਮਿਕਾ ਮੈਡਮ ਗੀਤਕਾ ਸ਼ਰਮਾ ਦੋਰਾਹਾ ਵੱਲੋਂ ਨਿਭਾਈ ਗਈ। ਮੁਕਾਬਲਿਆਂ ਵਿੱਚ ਸ਼ੁਬਦੀਪ ਕੌਰ ਸਰਕਾਰੀ ਹਾਈ ਸਕੂਲ ਬੁਆਣੀ ਨੇ ਪਹਿਲਾ ਸਥਾਨ, ਤਰਨਪ੍ਰੀਤ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਾਇਲ ਨੇ ਦੂਜਾ, ਨਰਗਿਜ ਖਾਂਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਨੇ ਤੀਜਾ ਸਥਾਨ ਅਤੇ ਸੁਖਜੋਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕਸੂਦੜਾ ਨੇ ਉਤਸ਼ਾਹਵਧਾਊ ਇਨਾਮ ਪ੍ਰਾਪਤ ਹਾਸਲ ਕੀਤਾ। ਇਸ ਮੌਕੇ ਸਕੂਲ ਮੁਖੀ ਸੁਖਵਿੰਦਰ ਸਿੰਘ, ਵੱਲੋਂ ਬੀਐੱਨਓ ਦੋਰਾਹਾ ਵਰਿੰਦਰ ਸਿੰਘ ਦੋਰਾਹਾ, ਗੁਰਪ੍ਰੀਤ ਸਿੰਘ ਖੱਟੜਾ, ਲੈਕਚਰਾਰ ਰਮਨਦੀਪ ਕੌਰ, ਲੈਕਚਰਾਰ ਜਸਵੀਰ ਕੌਰ, ਮੈਡਮ ਨੀਲ ਕਮਲ ਤੇ ਮੈਡਮ ਯੋਗਿਤਾ ਦਾ ਸਨਮਾਨ ਕੀਤਾ ਗਿਆ।