ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 17 ਸਤੰਬਰ
ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਅਦਾਲਤ ਵਿਜੇ ਸਿੰਘ ਡੱਡਵਾਲ ਦੀ ਸ਼ਿਕਾਇਤ ’ਤੇ ਗੁਰਪਾਲ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ ਜੋ ਅਦਾਲਤ ਵਿੱਚ ਚੱਲ ਰਹੀ ਸ਼ਿਕਾਇਤ ਦੀ ਸੁਣਵਾਈ ਸਬੰਧੀ ਲਗਾਤਾਰ ਗੈਰ-ਹਾਜ਼ਰ ਚੱਲ ਰਿਹਾ ਹੈ ਅਤੇ ਅਦਾਲਤ ਵੱਲੋਂ ਉਸਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਅਦਾਲਤ ਮਨਮੋਹਣ ਸਿੰਘ ਭੱਟੀ ਦੀ ਸ਼ਿਕਾਇਤ ’ਤੇ ਸੰਜੀਵ ਕੁਮਾਰ ਵਾਸੀ ਹਰਗੋਬਿੰਦ ਨਗਰ 33 ਫੁੱਟਾ ਰੋਡ ਗਿਆਸਪੁਰਾ ਖ਼ਿਲਾਫ਼ ਕੇਸ ਦਰਜ ਕੀਤਾ ਹੈ ਜੋ ਅਦਾਲਤ ਵਿੱਚ ਚੱਲ ਰਹੀ ਸ਼ਿਕਾਇਤ ਦੀ ਸੁਣਵਾਈ ਸਬੰਧੀ ਲਗਾਤਾਰ ਗੈਰ-ਹਾਜ਼ਰ ਚੱਲ ਰਿਹਾ ਹੈ ਅਤੇ ਉਸਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ।