ਕੇਪੀ ਸਿੰਘ
ਗੁਰਦਾਸਪੁਰ, 17 ਸਤੰਬਰ
ਇਥੇ ਪਿੰਡ ਰਣਜੀਤ ਬਾਗ ਦੇ ਰਜਵਾਹੇ ਵਿੱਚੋਂ ਰੋਹਿਤ ਕੁਮਾਰ (18) ਦੀ ਭੇਤਭਰੀ ਹਾਲਤ ਵਿੱਚ ਬੋਰੀ ’ਚ ਬੰਨ੍ਹੀ ਮਿਲੀ ਲਾਸ਼ ਦਾ ਮਾਮਲਾ ਪੁਲੀਸ ਨੇ ਸੁਲਝਾ ਲਿਆ ਹੈ। ਪੁਲੀਸ ਮੁਤਾਬਕ ਰੋਹਿਤ ਨੂੰ ਉਸ ਦੀ ਚਚੇਰੀ ਭੈਣ ਅਤੇ ਉਸ ਦੇ ਪ੍ਰੇਮੀ ਨੇ ਮੌਤ ਦੇ ਘਾਟ ਉਤਾਰਿਆ ਸੀ। ਐੱਸਪੀ ਬਲਵਿੰਦਰ ਸਿੰਘ ਨੇ ਦੱਸਿਆ ਰੋਹਿਤ ਨੇ ਆਪਣੀ ਚਚੇਰੀ ਭੈਣ ਪ੍ਰਿਆ ਅਤੇ ਉਸ ਦੇ ਸਹਿਪਾਠੀ ਪ੍ਰੇਮੀ ਬੌਬੀ ਵਾਸੀ ਘਰੋਟੀਆਂ ਨੂੰ ਘਰ ਵਿੱਚ ਇਤਰਾਜ਼ਯੋਗ ਹਾਲਤ ਵਿੱਚ ਵੇਖ ਲਿਆ ਸੀ। ਇਸ ’ਤੇ ਪ੍ਰਿਆ ਅਤੇ ਬੌਬੀ ਨੇ ਲੱਕੜੀ ਦੇ ਬਾਲੇ ਨਾਲ ਰੋਹਿਤ ਦੇ ਸਿਰ ’ਤੇ ਵਾਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ। ਇਸ ਦੌਰਾਨ ਪ੍ਰਿਆ ਮੋਟਰਸਾਈਕਲ ਦੇ ਪਿੱਛੇ ਬੈਠੀ ਅਤੇ ਲਾਸ਼ ਵਾਲੇ ਬੋਰੇ ਨੂੰ ਉਸ ਨੇ ਫੜ੍ਹਿਆ ਸੀ ਤੇ ਲਾਸ਼ ਰਣਜੀਤ ਬਾਗ ਨੇੜੇ ਰਜਵਾਹੇ ਵਿੱਚ ਸੁੱਟ ਦਿੱਤੀ ਸੀ। ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।