ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 17 ਸਤੰਬਰ
ਪੀਐੱਮ ਪੋਸ਼ਣ (ਮਿੱਡ-ਡੇਅ ਮੀਲ) ਯੋਜਨਾ ਅਧੀਨ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਬੱਚਿਆਂ ਨੂੰ ਪੋਸ਼ਟਿਕ ਅਤੇ ਸਾਫ ਸੁਥਰਾ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਅੱਜ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਬਲਜਿੰਦਰ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਸੰਗਰੂਰ ਵਿਚਲੇ 9 ਬਲਾਕਾਂ ਦੇ ਵਧੀਆ ਖਾਣਾ ਬਣਾਉਣ ਵਾਲੇ 9 ਸਕੂਲਾਂ ਦੇ 9 ਕੁੱਕ ਵਰਕਰਾਂ ਦੇ ਮੁਕਾਬਲੇ ਕਰਵਾਏ ਗਏ, ਜਿਸ ’ਚੋਂ ਬਲਾਕ ਸੁਨਾਮ-1 ਦੀ ਕੁੱਕ ਗੁਰਮੇਲ ਕੌਰ ਨੇ ਪਹਿਲਾ, ਬਲਾਕ ਸੰਗਰੂਰ-1 ਦੀ ਕੁੱਕ ਹਰਮੇਲ ਕੌਰ ਨੇ ਦੂਜਾ ਅਤੇ ਬਲਾਕ ਚੀਮਾ ਦੀ ਸੁਖਪਾਲ ਕੌਰ ਅਤੇ ਸੁਨਾਮ-2 ਦੀ ਬਲਜਿੰਦਰ ਕੌਰ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਜੱਜਮੈਂਟ ਦੀ ਭੂਮਿਕਾ ਦੀਪਕ ਨਾਗਪਾਲ, ਸੁਖਜੀਤ ਕੌਰ, ਸੀਮਾ ਜਿੰਦਲ, ਕੋਮਲ ਸ਼ਰਮਾ ਅਤੇ ਰੇਨੂੰ ਢੱਲ ਵਲੋਂ ਨਿਭਾਈ ਗਈ।