ਪੱਤਰ ਪ੍ਰੇਰਕ
ਜੀਂਦ, 17 ਸਤੰਬਰ
ਜ਼ਿਲ੍ਹਾ ਜੀਂਦ ਪੁਲੀਸ ਨੇ ਵੱਖ-ਵੱਖ ਥਾਵਾਂ ’ਤੇ ਚੈਕਿੰਗ ਦੌਰਾਨ ਦੋ ਵਿਅਕਤੀਆਂ ਨੂੰ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਹੈ।ਨਰਵਾਣਾ ਸੀਆਈਏ ਸਟਾਫ਼ ਸਹਾਇਕ ਉਪ ਨਿਰੀਖ਼ਕ ਸਮਸ਼ੇਰ ਸਿੰਘ ਦੀ ਨਿਗਰਾਨੀ ਹੇਠ ਪੁਲੀਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਪਿੰਡ ਝਾਂਜਕਲਾਂ ਵਿੱਚ ਦਰੀਆਪੁਰ ਰੋਡ ’ਤੇ ਨਾਕੇ ਦੌਰਾਨ ਇੱਕ ਵਿਅਕਤੀ ਨੂੰ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਪ੍ਰਦੀਪ ਉਰਫ ਗਾਂਧੀ ਵਾਸੀ ਪਿੰਡ ਦਰੀਆਪੁਰ ਵਜੋਂ ਹੋਈ ਹੈ। ਪੁਲੀਸ ਮੁਲਜ਼ਮ ਦੇ ਕਬਜ਼ੇ ਵਿੱਚੋਂ ਦੇਸੀ ਪਿਸਤੌਲ 315 ਬੋਰ ਬਰਾਮਦ ਕੀਤਾ ਹੈ। ਉੱਧਰ, ਅਪਰਾਧ ਸਾਖ਼ਾ ਸਫੀਦੋਂ ਦੀ ਟੀਮ ਨੇ ਸਹਾਇਕ ਉਪ ਨਿਰੀਖਕ ਜਲੋਰਾ ਸਿੰਘ ਦੀ ਅਗਵਾਈ ਹੇਠ ਸਫੀਦੋਂ ਦੇ ਹੁੱਡਾ ਸੈਕਟਰ ਵਿੱਚ ਮੁਲਜ਼ਮ ਸਾਹਿਲ ਪਿੰਡ ਲਾਡਵਾ ਜ਼ਿਲ੍ਹਾ ਹਿਸਾਰ ਦੇਸੀ ਪਿਸਤੌਲ 12 ਬੋਰ ਬਰਾਮਦ ਸਣੇ ਕਾਬੂ ਕੀਤਾ। ਪੁਲੀਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।