ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 18 ਸਤੰਬਰ
ਗੀਤਾ ਭਵਨ ਰਾਜਪੁਰਾ ਵਿੱਚ ਸ੍ਰੀ ਰਾਮ ਪਰਿਵਾਰ ਵੈੱਲਫੇਅਰ ਸੁਸਾਇਟੀ ਦੀ ਇਕ ਮੀਟਿੰਗ ਸੰਸਥਾਪਕ ਦੇਸ਼ ਰਾਜ ਬਾਂਸਲ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਟਿੰਕੂ ਬਾਂਸਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਸ੍ਰੀ ਟਿੰਕੂ ਨੇ ਚੀਫ਼ ਪੈਟਰਨ ਅਸ਼ਵਨੀ ਸਾਹਨੀ ਤੇ ਅਮਿਤ ਗੁਪਤਾ, ਸਰਪ੍ਰਸਤ ਹਰਮੇਸ਼ ਧੀਮਾਨ ਤੇ ਵਰਿੰਦਰ ਸੂਦ, ਚੀਫ਼ ਡਾਇਰੈਕਟਰ ਜੀਵਨ ਸੂਦ, ਚੇਅਰਮੈਨ ਨਵਦੀਪ ਚਾਨੀ, ਉਪ ਚੇਅਰਮੈਨ ਲਖਵੀਰ ਲਾਡੀ, ਉਪ ਪ੍ਰਧਾਨ ਸੋਨੂੰ ਚੌਧਰੀ ਤੇ ਸੂਰਜ ਬਾਵਾ ਤੇ ਖਜ਼ਾਨਚੀ ਵਿਨੀਤ ਵਿੱਜ ਨੂੰ ਨਿਯੁਕਤ ਕੀਤਾ। ਪ੍ਰਧਾਨ ਬਾਂਸਲ ਨੇ ਦੱਸਿਆ ਕਿ ਰਾਮਲੀਲਾ ਦੀ ਰਿਹਰਸਲ ਸ਼ੁਰੂ ਹੋਈ ਗਈ ਹੈ।