ਬਲਾਚੌਰ: ਪਠਾਨਕੋਟ ਵਿੱਚ ਸੀਬੀਐੱਸਈ ਕਲੱਸਟਰ-18 ਅਥਲੈਟਿਕ ਮੀਟ 2024 ਵਿੱਚ ਐੱਮਆਰ ਸਿਟੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ। ਸਕੂਲ ਪ੍ਰਿੰਸੀਪਲ ਰਿਤੂ ਬੱਤਰਾ ਨੇ ਦੱਸਿਆ ਕਿ ਉਨ੍ਹਾਂ ਦੇ ਬ੍ਹਾਰਵੀਂ ਦੇ ਵਿਦਿਆਰਥੀ ਪ੍ਰਭਜੋਤ ਸਿੰਘ ਨੇ ਡਿਸਕਸ ਥਰੋਅ ਵਿੱਚ 27.46 ਮੀਟਰ ਥਰੋਅ ਕਰਕੇ ਚਾਂਦੀ ਦਾ ਤਗਮਾ ਅਤੇ ਸ਼ਾਟ-ਪੁੱਟ ਵਿੱਚ 11.40 ਮੀਟਰ ਥਰੋਅ ਕਰਕੇ ਕਾਂਸੀ ਦਾ ਤਗਮਾ ਜਿੱਤਿਆ। ਪ੍ਰਭਜੋਤ ਸਿੰਘ ਨੇ ਕੌਮੀ ਚੈਂਪੀਅਨਸ਼ਿਪ ਲਈ ਕੁਆਲੀਫਾਈ ਵੀ ਕੀਤਾ ਹੈ। ਸਕੂਲ ਦੇ ਚੇਅਰਮੈਨ ਰਾਮਜੀ ਦਾਸ ਭੂੰਬਲਾ, ਡਾਇਰੈਕਟਰ ਸੁਮਿਤ ਚੌਧਰੀ ਅਤੇ ਪ੍ਰਿੰਸੀਪਲ ਰਿਤੂ ਬੱਤਰਾ ਨੇ ਪ੍ਰਭਜੋਤ ਸਿੰਘ, ਮਾਪਿਆਂ, ਕੋਚ ਸੁਰਿੰਦਰ ਕੌਰ ਤੇ ਰਮਨਦੀਪ ਨੂੰ ਵਧਾਈਆਂ ਦਿੱਤੀਆਂ। -ਨਿੱਜੀ ਪੱਤਰ ਪ੍ਰੇਰਕ