ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 19 ਸਤੰਬਰ
ਢਕੌਲੀ ਖੇਤਰ ਵਿੱਚ ਪੈਂਦੇ ਲਿਟਿਲ ਏਂਜਲ ਸਕੂਲ ਦੇ ਬਾਹਰ ਦੋ ਮੋਟਰਸਾਈਕਲ ਸਵਾਰ ਮਸ਼ਕੂਕਾਂ ਨੇ ਇਕ ਅਧਿਆਪਕਾ ਦੇ ਗਲੇ ਵਿੱਚਂ ਸੋਨੇ ਦੀ ਚੇਨ ਝਪਟ ਲਈ। ਸਕੂਲ ਗਾਰਡ ਵੱਲੋਂ ਝਪਟਮਾਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਉਸ ਨੂੰ ਧੱਕਾ ਮਾਰ ਕੇ ਫ਼ਰਾਰ ਹੋ ਗਏ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਢਕੋਲੀ ਦੇ ਬਸੰਤ ਵਿਹਾਰ ਫੇਜ਼ ਇਕ ਸਥਿਤ ਲਿਟਿਲ ਏਜੰਲ ਸਕੂਲ ਅਧਿਆਪਕਾ ਸੁਨੀਤਾ ਨੇ ਦੱਸਿਆ ਕਿ ਜਦ ਅੱਜ ਸਵੇਰ ਉਹ ਰੋਜ਼ਾਨਾ ਵਾਂਗ ਐਕਟਿਵਾ ’ਤੇ ਸਕੂਲ ਵਿੱਚ ਆਈ। ਇਸ ਦੌਰਾਨ ਮੋਟਰਸਾਈਕਲ ’ਤੇ ਆਏ ਦੋ ਝਪਟਮਾਰਾਂ ਵਿੱਚੋਂ ਇਕ ਨੇ ਉਸਦੇ ਗਲ ਵਿੱਚ ਪਾਈ ਸੋਨੇ ਦੀ ਚੇਨ ਝਪਟ ਲਈ। ਇਹ ਘਟਨਾ ਸਕੂਲ ਦੇ ਨੇੜਲੇ ਇਕ ਘਰ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਡੀਐੱਸਪੀ ਜਸਪਿੰਦਰ ਸਿੰਘ ਨੇ ਕਿਹਾ ਕਿ ਝਪਟਮਾਰਾਂ ਨੂੰ ਜਲਦੀ ਕਾਬੂ ਕਰ ਲਿਆ ਜਾਏਗਾ।