ਸਮਾਣਾ (ਸੁਭਾਸ਼ ਚੰਦਰ): ਪਿੰਡ ਤਰਖਾਣ ਮਾਜਰਾ ਵਿੱਚ ਇਕ ਔਰਤ ਨੇ ਘਰ ਵਿੱਚ ਹੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਸਦਰ ਪੁਲੀਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਅਨੁਸਾਰ ਕੇਸ ਦਰਜ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ। ਸਦਰ ਥਾਣੇ ਦੇ ਏਐੱਸਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਸੀਮਾ ਰਾਣੀ (32) ਪਤਨੀ ਰਾਜੂ ਸਿੰਘ ਦੇ ਭਰਾ ਜਸਪਾਲ ਸਿੰਘ ਵਾਸੀ ਪਿੰਡ ਕਲਰ ਭੈਣੀ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਸੀਮਾ ਦਾ ਵਿਆਹ ਕਰੀਬ 15-16 ਸਾਲ ਪਹਿਲਾਂ ਰਾਜੂ ਸਿੰਘ ਨਾਲ ਕੀਤਾ ਸੀ। ਦੋਵਾਂ ਦੀ ਆਪਸ ਵਿਚ ਬਣਦੀ ਨਹੀਂ ਸੀ। ਰਾਜੂ ਸਿੰਘ ਕਈ ਸਾਲਾਂ ਤੋਂ ਬਰਨਾਲਾ ਜੇਲ੍ਹ ’ਚ ਬੰਦ ਹੈ। ਉਨ੍ਹਾਂ ਦੱਸਿਆ ਕਿ ਸੀਮਾ ਬੱਚਿਆਂ ਦੀ ਪੜ੍ਹਾਈ ਤੇ ਘਰੇਲੂ ਖ਼ਰਚ ਪੂਰਾ ਨਾ ਹੋਣ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਸੀ।