ਲੁਧਿਆਣਾ
ਸਥਾਨਕ ਸਤੀਸ਼ ਚੰਦਰ ਸਰਕਾਰੀ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਸੁਮਨ ਲਤਾ ਦੀ ਯੋਗ ਅਗਵਾਈ ਹੇਠ ਅੱਜ ਕਾਲਜ ਦੇ ਐਚਈਆਈਐਸ ਇਵਨਿੰਗ ਬੈਚ ਵੱਲੋਂ ਡਾ. ਗੁਰਸ਼ਰਨਜੀਤ ਸਿੰਘ ਸੰਧੂ ਦੇ ਨਿਰਦੇਸ਼ਾ ’ਤੇ ਆਧੁਨਿਕ ਯੁਗ ਵਿੱਚ ਕੰਪਿਊਟਰ ਅਤੇ ਵਪਾਰ ਦੀ ਵੱਧ ਰਹੀ ਪ੍ਰਸਿੱਧੀ ਵਿਸ਼ੇ ’ਤੇ ਇਕ ਰੋਜ਼ਾ ਵਿਸਥਾਰਥ ਭਾਸ਼ਣ ਕਰਵਾਇਆ ਗਿਆ, ਜਿਸ ਵਿੱਚ ਗੁਲਜ਼ਾਰ ਗਰੁਪ ਆਫ ਇੰਸਟੀਚਿਊਟ ਦੀ ਡਿਪਟੀ ਡੀਨ ਬਿਜਨੈਸ ਸਟਡੀਜ ਵਿਭਾਗ ਡਾ. ਵਿਧੂ ਗੁਪਤਾ ਨੇ ਮੁਖ ਬੁਲਾਰੇ ਵਜੋਂ ਸ਼ਿਰਕਤ ਕੀਤੀ। -ਖੇਤਰੀ ਪ੍ਰਤੀਨਿਧ