ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 22 ਸਤੰਬਰ \
ਪੁਲੀਸ ਨੇ ਅੱਜ ਪੰਜ ਲੁਟੇਰਿਆਂ ਨੂੰ ਹਥਿਆਰਾਂ ਅਤੇ ਲੁੱਟ ਦੇ ਸਾਮਾਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਾਹਨੇਵਾਲ ਦੀ ਪੁਲੀਸ ਨੇ ਪਿੰਡ ਜਸਪਾਲ ਬਾਂਗਰ ਰੋਡ ’ਤੇ ਖਾਲੀ ਪਲਾਟ ’ਚੋਂ ਰਣਵੀਰ ਸਿੰਘ ਵਾਸੀ ਪਿੰਡ ਹਰਨਾਮਪੁਰਾ ਤੇ ਬੱਬਲੂ ਕੁਮਾਰ ਵਾਸੀ ਬਲਬੀਰ ਕਲੋਨੀ ਨੂੰ ਕਾਬੂ ਕਰ ਕੇ ਬਿਨਾਂ ਨੰਬਰੀ ਮੋਟਰਸਾਈਕਲ, ਦੋ ਮੋਬਾਈਲ ਫੋਨ ਅਤੇ ਲੋਹੇ ਦੇ ਦੋ ਦਾਤ ਬਰਾਮਦ ਕੀਤੇ ਹਨ। ਥਾਣਾ ਲਾਡੂਵਾਲ ਦੀ ਪੁਲੀਸ ਨੇ ਲਾਡੂਵਾਲ ਚੌਕ ਕੋਲ ਮਨਪ੍ਰੀਤ ਸਿੰਘ ਵਾਸੀ ਚਿੱਟੀ ਕਲੋਨੀ ਭੱਟੀਆਂ, ਜਸਵਿੰਦਰ ਰਾਮ ਵਾਸੀ ਪਿੰਡ ਉੜਾਪੜ ਨਵਾਂ ਸ਼ਹਿਰ ਤੇ ਮੁਹੰਮਦ ਸ਼ਾਕਾ ਵਾਸੀ ਪੰਜ ਢੇਰਾ ਫਿਲੌਰ ਨੂੰ ਚੋਰੀ ਦੇ ਮੋਟਰਸਾਈਕਲ ਅਤੇ 3 ਮੋਬਾਈਲ ਫੋਨਾਂ ਸਮੇਤ ਕਾਬੂ ਕੀਤਾ ਹੈ।