ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 22 ਸਤੰਬਰ
ਥਾਣਾ ਟਿੱਬਾ ਦੇ ਇਲਾਕੇ ਵਿੱਚੋਂ ਅਣਪਛਾਤੇ ਵਿਅਕਤੀ ਇੱਕ ਦੁਕਾਨ ਦੇ ਤਾਲੇ ਤੋੜ ਕੇ ਅੰਦਰੋਂ ਲੱਖਾਂ ਦੀ ਨਕਦੀ ਅਤੇ ਸਾਮਾਨ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧੀ ਮੁਹੱਲਾ ਪੰਜਾਬੀ ਬਾਗ ਵਾਸੀ ਮੁਹੰਮਦ ਆਰੀਸ਼ ਨੇ ਦੱਸਿਆ ਕਿ ਬੀਤੀ ਰਾਤ ਉਹ ਦੁਕਾਨ ਨੂੰ ਜੰਦਾ ਲਾ ਕੇ ਦੁਕਾਨ ਬੰਦ ਕਰਕੇ ਗਿਆ ਸੀ,ਪਰ ਸਵੇਰੇ ਜਦੋਂ ਉਹ ਦੁਕਾਨ ’ਤੇ ਪੁੱਜਿਆ ਤਾਂ ਤਾਲਾ ਟੁੱਟਿਆ ਹੋਇਆ ਸੀ ਅਤੇ ਗੱਲੇ ਵਿੱਚੋਂ 1 ਲੱਖ 56 ਹਜ਼ਾਰ ਦੀ ਨਗਦੀ, 4 ਵੱਖ-ਵੱਖ ਬੈਂਕਾਂ ਦੇ ਏਟੀਐਮ ਕਾਰਡ, ਕੋਟਕ ਮਹਿੰਦਰਾ ਬੈਂਕ ਦੀ ਚੈੱਕ-ਬੁੱਕ ਅਤੇ ਮੋਟਰਸਾਈਕਲ ਗਾਇਬ ਸਨ। ਪੁਲੀਸ ਨੇ ਪੜਤਾਲ ਮਗਰੋਂ ਜਾਬੀਰ ਵਾਸੀ ਪੰਜਾਬੀ ਬਾਗ, ਅਬਦੁੱਲ ਅਤੇ ਇਸਤਕਾਰ ਖ਼ਿਲਾਫ਼ ਕੇਸਦਰਜ ਕੀਤਾ ਹੈ।