ਨਵੀਂ ਦਿੱਲੀ: ਉਮੇਸ਼ ਵਿਕਰਮ ਨੇ ਅੱਜ ਇੱਥੇ ਇੰਡੋਨੇਸ਼ੀਆ ਪੈਰਾ ਬੈਡਮਿੰਟਨ ਕੌਮਾਂਤਰੀ ਟੂਰਨਾਮੈਂਟ ਵਿੱਚ ਐੱਸਐੱਲ3 ਮੁਕਾਬਲੇ ’ਚ ਸੋਨ ਤਗ਼ਮਾ ਜਿੱਤਿਆ, ਜਦਕਿ ਸੁਕਾਂਤ ਕਦਮ, ਸਿਵਾਰਾਜਨ ਸੋਲਾਈਮਲਈ ਅਤੇ ਮਨਦੀਪ ਕੌਰ ਨੇ ਆਪਣੇ ਮੁਕਾਬਲਿਆਂ ’ਚ ਚਾਂਦੀ ਦੇ ਤਗ਼ਮੇ ਜਿੱਤੇ। ਸੁਕਾਂਤ ਨੇ ਪੁਰਸ਼ ਸਿੰਗਲਜ਼ ਐੱਸਐੱਲ4 ਮੁਕਾਬਲੇ ’ਚ, ਜਦਕਿ ਸਿਵਾਰਾਜਨ ਨੇ ਪੁਰਸ਼ ਸਿੰਗਲਜ਼ ਐੱਸਐੱਚ6 ਵਰਗ ’ਚ ਚਾਂਦੀ ਤੇ ਮਨਦੀਪ ਨੂੰ ਮਹਿਲਾ ਸਿੰਗਲਜ਼ ਐੱਸਐੱਲ3 ਵਰਗ ਵਿੱਚ ਚਾਂਦੀ ਦਾ ਤਗ਼ਮਾ ਮਿਲਿਆ। ਭਾਰਤ ਨੇ ਇੰਡੋਨੇਸ਼ੀਆ ਦੇ ਸਰਾਕਾਰਤਾ ਵਿੱਚ ਕੌਮਾਂਤਰੀ ਪੱਧਰ 2 ਦੇ ਟੂਰਨਾਮੈਂਟ ਵਿੱਚ 34 ਤਗ਼ਮੇ ਜਿੱਤੇ। -ਪੀਟੀਆਈ