ਪੱਤਰ ਪ੍ਰੇਰਕ
ਭਵਾਨੀਗੜ੍ਹ, 22 ਸਤੰਬਰ
ਪੰਜਾਬ ਨੰਬਰਦਾਰ ਯੂਨੀਅਨ ਸਬ-ਡਿਵੀਜ਼ਨ ਭਵਾਨੀਗੜ੍ਹ ਦੀ ਚੋਣ ਮੀਟਿੰਗ ਸੂਬਾ ਜਰਨਲ ਸਕੱਤਰ ਰਣ ਸਿੰਘ ਮਹਿਲਾਂ ਦੀ ਅਗਵਾਈ ਹੇਠ ਮਨਜੂਰ ਸਿੰਘ ਤੁਰੀ, ਗੁਰਵਿੰਦਰ ਸਿੰਘ ਮਾਝੀ, ਗੁਰਦੀਪ ਸਿੰਘ ਕਾਕੜਾ, ਬਲਵੀਰ ਸਿੰਘ ਸੰਘਰੇੜੀ, ਗੁਰਵਿੰਦਰ ਸਿੰਘ ਬਾਲਦ ਕਲਾਂ ’ਤੇ ਆਧਾਰਤ ਪੰਜ ਮੈਂਬਰੀ ਕਮੇਟੀ ਵੱਲੋਂ ਕਰਵਾਈ ਗਈ। ਮੀਟਿੰਗ ਵਿਚ 70 ਨੰਬਰਦਾਰ ਹਾਜ਼ਰ ਸਨ ਜਿਨ੍ਹਾਂ ਬਹੁਸੰਮਤੀ ਨਾਲ ਬਲਦੇਵ ਸਿੰਘ ਆਲੋਅਰਖ ਨੂੰ ਪ੍ਰਧਾਨ ਚੁਣਿਆ। ਇਸ ਮੌਕੇ ਸ੍ਰੀ ਮਹਿਲਾਂ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਤੋਂ ਆਪਣੇ ਹੱਕ ਪ੍ਰਾਪਤ ਕਰਨ ਲਈ ਮਜ਼ਬੂਤ ਜਥੇਬੰਦੀ ਦੀ ਲੋੜ ਹੈ। ਇਸ ਮੌਕੇ ਨਰਿੰਦਰ ਸਿੰਘ ਮਹਿਸਮਪੁਰ, ਗੁਰਪ੍ਰੀਤ ਸਿੰਘ ਮਾਝਾ, ਕਰਨੈਲ ਸਿੰਘ ਝਨੇੜੀ, ਨਿਰਭੈ ਸਿੰਘ ਬਾਲਦ ਕਲਾਂ ਆਦਿ ਹਾਜ਼ਰ ਸਨ।