ਲਹਿਰਾਗਾਗਾ: ਅਕੈਡਮਿਕ ਵਰਲਡ ਸਕੂਲ ਖੋਖਰ ਵਿੱਚ ਤਿੰਨ ਰੋਜ਼ਾ ਸੀਬੀਐੱਸਈ ਨੈਸ਼ਨਲ ਸਟਾਈਲ ਕਬੱਡੀ ਮੁਕਾਬਲੇ ਸ਼ੁਰੂ ਹੋਏ। ਇਸ ਦੌਰਾਨ ਸੱਤ ਜ਼ਿਲ੍ਹਿਆਂ ਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲਿਆਂ ਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ਪੁੱਜੇ ਵਿਧਾਇਕ ਵਰਿੰਦਰ ਗੋਇਲ ਨੇ ਕਰਵਾਈ। ਇਸ ਤੋਂ ਬਾਅਦ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਤੇ ਐੱਸਐੱਚਓ ਲਹਿਰਾਗਾਗਾ ਵਿਨੋਦ ਕੁਮਾਰ ਨੇ ਵੀ ਬੱਚਿਆਂ ਦਾ ਹੌਸਲਾ ਵਧਾਇਆ। ਇਸ ਮੌਕੇ ਸੰਜੀਵ ਸਿੰਗਲਾ, ਮਨੋਹਰ ਸਿੰਗਲਾ, ਅਰੁਣ ਸਿੰਗਲਾ, ਸੰਜੈ ਗਰਗ, ਰਾਜੀਵ ਸ਼ਰਮਾ, ਅਮਨ ਬਾਂਸਲ ਆਦਿ ਵੀ ਹਾਜ਼ਰ ਸਨ। ਸਕੂਲ ਦੇ ਚੇਅਰਮੈਨ ਸੰਜੈ ਸਿੰਗਲਾ ਨੇ ਇਹ ਮੁਕਾਬਲਾ ਉਨ੍ਹਾਂ ਦੇ ਸਕੂਲ ’ਚ ਹੋਣਾ ਮਾਣ ਵਾਲੀ ਗੱਲ ਹੈ। -ਪੱਤਰ ਪ੍ਰੇਰਕ