ਖੇਤਰੀ ਪ੍ਰਤੀਨਿਧ
ਬਰਨਾਲਾ, 22 ਸਤੰਬਰ
ਵੱਖ-ਵੱਖ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਭਾਈ ਲਾਲੋ ਵਿਚਾਰ ਮੰਚ ਦੇ ਕਨਵੀਨਰ ਹਰਜੀਤ ਖਿਆਲੀ ਅਤੇ ਦਲਿਤ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਕਨਵੀਨਰ ਡਾ. ਜੁਗਰਾਜ ਟੱਲੇਵਾਲ ਦੀ ਅਗਵਾਈ ਹੇਠ ਵਫ਼ਦ ਏਡੀਸੀ ਵਿਕਾਸ ਨੂੰ ਸਥਾਨਕ ਡੀਸੀ ਕੰਪਲੈਕਸ ਵਿੱਚ ਮਿਲਿਆ। ਵਫ਼ਦ ਮੈਂਬਰ ਸੁਦਾਗਰ ਭੋਤਨਾ, ਬਲਦੇਵ ਸਹਿਜੜਾ ਤੇ ਜੀਵਨ ਬਿਲਾਸਪੁਰ ਨੇ ਕਿਹਾ ਕਿ ਜ਼ਿਲ੍ਹੇ ਦੇ ਅਨੇਕਾਂ ਪਿੰਡਾਂ ਵਿੱਚ ਹਕੀਕੀ ਲੋੜਵੰਦ ਮਨਰੇਗਾ ਮਜ਼ਦੂਰ ਕੰਮ ਦੀ ਮੰਗ ਨੂੰ ਲੈ ਕੇ ਲਗਾਤਾਰ ਦਫ਼ਤਰਾਂ ਵਿੱਚ ਗੇੜੇ ਕੱਢ ਰਹੇ ਹਨ ਪਰ ਸੱਤਾਧਾਰੀ ਚਹੇਤੇ ਲੋਕਾਂ ਨੂੰ ਹੀ ਕੰਮ ਦਿੱਤਾ ਜਾ ਰਿਹਾ ਹੈ ਤੇ ਜਦੋਂ ਕਿ ਬਾਕੀ ਮਜ਼ਦੂਰ ਇੱਕ-ਇੱਕ ਦਿਨ ਦੀ ਦਿਹਾੜੀ ਨੂੰ ਤਰਸ ਰਹੇ ਹਨ।