ਪੱਤਰ ਪ੍ਰੇਰਕ
ਧਾਰੀਵਾਲ, 22 ਸਤੰਬਰ
ਬਾਬਾ ਆਇਆ ਸਿੰਘ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਵਿੱਚ ਅੰਗਰੇਜ਼ੀ ਰਾਜ ਸਮੇਂ ਸਾਰਾਗੜ੍ਹੀ ਵਿੱਚ 21 ਬਹਾਦਰ ਸਿੱਖ ਸੈਨਿਕਾਂ ਵੱਲੋਂ ਲੜੀ ਗਈ ਇਤਿਹਾਸਕ ਜੰਗ ਨੂੰ ਸਮਰਪਿਤ ਇੱਕ ਸਮਾਗਮ ਸਕੂਲ ਦੇ ਮੁੱਖ ਪ੍ਰਬੰਧਕ ਗਗਨਦੀਪ ਸਿੰਘ ਵਿਰਕ, ਡਾਇਰੈਕਟਰ ਮਨਪ੍ਰੀਤ ਕੌਰ ਅਤੇ ਪ੍ਰਿੰਸੀਪਲ ਇੰਦਰਜੀਤ ਕੌਰ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਮੌਕੇ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਸ਼ਹਾਦਤ ਅਤੇ ਉਨ੍ਹਾਂ ਦੇ ਪਰਿਵਾਰਾਂ ਬਾਰੇ ਚਾਨਣਾ ਪਾਇਆ ਗਿਆ। ਵਿਦਿਆਰਥੀਆਂ ਨੇ ਪੇਂਟਿੰਗ ਮੁਕਾਬਲੇ ਦੌਰਾਨ ਬਹਾਦਰ ਸਿੱਖ ਫੌਜੀਆਂ ਦੀਆਂ ਤਸਵੀਰਾਂ ਵੀ ਤਿਆਰ ਕੀਤੀਆਂ। ਗਿਆਰਵੀਂ ਜਮਾਤ ਦੀ ਵਿਦਿਆਰਥਣ ਰੂਪਨੀਤ ਕੌਰ ਨੇ ਸਾਰਾਗੜ੍ਹੀ ਦੀ ਲੜਾਈ ਸਬੰਧੀ ਭਾਸ਼ਣ ਵਿੱਚ ਵਿਰੋਧੀ ਧਿਰ ਤੇ ਅਫਗਾਨ ਆਗੂ ਗੁਲਬਾਦਸ਼ਾਹ ਦੇ ਵਿਰੁੱਧ ਹਵਾਲਦਾਰ ਈਸ਼ਰ ਸਿੰਘ ਦੀ ਕਮਾਨ ਹੇਠ ਲੜੀ ਗਈ ਇਸ ਲੜਾਈ ਵਿੱਚ ਸਿੱਖ ਫੌਜ ਦੀ ਬਹਾਦਰੀ ਦੀ ਤਾਰੀਫ ਕੀਤੀ। ਸ਼੍ਰੇਆ ਠਾਕੁਰ, ਗੁਰਪ੍ਰੀਤ ਕੌਰ, ਲਵਨੀਤ ਕੌਰ, ਜਸਮੀਤ ਕੌਰ, ਕੋਮਲਪ੍ਰੀਤ ਕੌਰ, ਜਸਲੀਨ ਕੌਰ, ਮਹਿਕਦੀਪ ਕੌਰ ਅਤੇ ਅਰਸ਼ਪ੍ਰੀਤ ਕੌਰ ਨੇ ਕ੍ਰਮਵਾਰ ਕਵਿਤਾ, ਭਾਸ਼ਣ, ਦੇਸ਼ ਭਗਤੀ ਦੇ ਗੀਤ, ਕਾਰਡ ਪੇਂਟਿੰਗ, ਚਿੱਤਰਕਾਰੀ ਅਤੇ ਮੈਗਜ਼ੀਨ ਪੇਸ਼ ਕੀਤੇ। ਗਿਆਰਵੀਂ ਦੇ ਵਿਦਿਆਰਥੀਆਂ ਵੱਲੋਂ ਸੰਗੀਤ ਅਧਿਆਪਕ ਦੀ ਅਗਵਾਈ ਹੇਠ ਸਿੱਖ ਸਿਪਾਹੀਆਂ ਦੀ ਬਹਾਦਰੀ ਨੂੰ ਪੇਸ਼ ਕਰਦਾ ਨਾਟਕ ਵੀ ਖੇਡਿਆ ਗਿਆ। ਪ੍ਰੋਗਰਾਮ ਦੀ ਕੋ-ਆਰਡੀਨੇਟਰ ਪਵਨਦੀਪ ਕੌਰ ਨੇ ਵੀ ਸੰਬੋਧਨ ਕੀਤਾ। ਅਖੀਰ ’ਚ ਵਿਦਿਆਰਥੀਆਂ ਨੇ ਗੁਰਭਜਨ ਗਿੱਲ ਦੀ ਕਵਿਤਾ ‘ਪਖਤੂਨ ਭਾਗੀ ਆਜ਼ਾਦੀ’ ਵੀ ਪੜ੍ਹੀ। ਇਸ ਮੌਕੇ ਕੋ-ਆਰਡੀਨੇਟਰ ਹਰਕਿੰਦਰਬੀਰ ਸਿੰਘ, ਸੁਮਨਦੀਪ ਕੌਰ, ਰੁਪਿੰਦਰ ਕੌਰ, ਸੁਰਜੀਤ ਕੌਰ, ਬਲਜੀਤ ਕੌਰ, ਚਰਨਜੀਤ ਕੌਰ ਤੇ ਜਸਪ੍ਰੀਤ ਕੌਰ ਹਾਜ਼ਰ ਸਨ।