ਖੰਡਵਾ (ਮੱਧ ਪ੍ਰਦੇਸ਼), 23 ਸਤੰਬਰ
ਮੱਧ ਪ੍ਰਦੇਸ਼ ਵਿੱਚ ਦਸ ਡੈਟੋਨੇਟਰ ਚੋਰੀ ਕਰਨ ਦੇ ਦੋਸ਼ ਹੇਠ ਰੇਲਵੇ ਦੇ ਇੱਕ ਮੁਲਾਜ਼ਮ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਹ ਡੈਟੋਨੇਟਰ ਵਿਸ਼ੇਸ਼ ਫੌਜੀ ਰੇਲ ਗੱਡੀ ਦੇ ਲੰਘਣ ਮਗਰੋਂ ਪੱਟੜੀ ’ਤੇ ਫਟ ਗਏ ਸਨ। ਰੇਲਵੇ ਵੱਲੋਂ ‘ਨੁਕਸਾਨ ਰਹਿਤ’ ਦੱਸੇ ਜਾਣ ਵਾਲੇ ਦਸ ਡੈਟੋਨੇਟਰ 18 ਸਤੰਬਰ ਨੂੰ ਭੁਸਾਵਲ ਡਿਵੀਜ਼ਨ ਦੇ ਨੇਪਾਨਗਰ ਅਤੇ ਖੰਡਵਾਂ ਸਟੇਸ਼ਨਾਂ ਦਰਮਿਆਨ ਸਾਗਫਟਾ ਨੇੜੇ ਟਰੈਕ ’ਤੇ ਫਟ ਗਏ। ਧਮਾਕੇ ਕਾਰਨ ਇੱਕ ਵਿਸ਼ੇਸ਼ ਫੌਜੀ ਰੇਲਗੱਡੀ ਨੂੰ ਦੋ ਮਿੰਟ ਲਈ ਰੋਕਣਾ ਪਿਆ। ਰੇਲਵੇ ਸੁਰੱਖਿਆ ਬਲ (ਆਰਪੀਐਫ) ਨੇ ਕਿਹਾ ਕਿ ਇਸ ਘਟਨਾ ਸਬੰਧੀ ਰੇਲਵੇ ਦੇ ਇੱਕ ਮੁਲਾਜ਼ਮ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਖੰਡਵਾ ਆਰਪੀਐੱਫ ਦੇ ਇੰਸਪੈਕਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਡੈਟੋਨੇਟਰ ਚੋਰੀ ਕਰਨ ਦੇ ਦੋਸ਼ ਹੇਠ ਸਬੀਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸਬੀਰ ਰੇਲਵੇ ਵਿੱਚ ਮੇਟ ਵਜੋਂ ਤਾਇਨਾਤ ਹੈ। -ਪੀਟੀਆਈ