ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 23 ਸਤੰਬਰ
ਪੰਜਾਬ ਕੈਬਿਨੇਟ ਵਿੱਚ ਅੱਜ ਹੋਏ ਬਦਲਾਅ ਤੋਂ ਬਾਅਦ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਮੀਡੀਆ ਅਤੇ ਪਬਲਿਕ ਰਿਲੇਸ਼ਨ ਦਾ ਨਵਾਂ ਵਿਭਾਗ ਮਿਲਣ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਬੈਂਸ ਨੂੰ ਇਹ ਨਵੀਂ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਡਾ. ਸੰਜੀਵ ਗੌਤਮ, ਹਰਮਿੰਦਰ ਸਿੰਘ ਢਾਹੇ, ਹਰਜੀਤ ਸਿੰਘ ਜੀਤਾ, ਦੀਪਕ ਸੋਨੀ, ਇੰਦਰਜੀਤ ਸਿੰਘ ਅਰੋੜਾ, ਕਮਿਕਰ ਸਿੰਘ ਡਾਢੀ, ਰੋਹਿਤ ਕਾਲੀਆ ਅਤੇ ਤਰਲੋਚਨ ਸਿੰਘ ਲੋਚੀ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ।